ਕੈਨੇਡਾ ਦੀ ਯੂਨੀਵਰਸਿਟੀ ‘ਚ ਪੜ੍ਹਾਇਆ ਜਾਏਗਾ ਸਿੱਖ ਇਤਿਹਾਸ

ਕੈਲਗਰੀ – (ਹਮਦਰਦ ਨਿਊਜ਼ ਬਿਊਰੋ): ਅਪ੍ਰੈਲ ਵਿਚ ਜਿੱਥੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਸਿੱਖ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਹੈ ਅਜਿਹੇ ਵਿੱਚ ਯੁਨੀਵਰਸਿਟੀ ਆਫ ਕੈਲਗਰੀ ਵੱਲੋਂ ਹੁਣ ਕੈਨੇਡਾ ਵਿੱਚ ਸਿੱਖ ਇਤਿਹਾਸ ਪੜਾਇਆ ਜਾਏਗਾ। ਯੁਨੀਵਰਸਿਟੀ ਆਫ ਕੈਲਗਿਰੀ ਐਲਬਰਟਾ ਦੇ ਸਿੱਖ ਭਾਈਚਾਰੇ ਨਾਲ ਮਿਲ ਕੇ ਪੋਸਟ ਸੈਕੰਡਰੀ ਇੰਸਟੀਟੀਊਸ਼ਨਸ ਵਿੱਚ ਲੰਮੇ ਸਮੇਂ ਲਈ ਸਿੱਖ ਸਟੱਡੀਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ ਕੈਨੇਡਾ ਵਿੱਚ ਆਪਣੇ ਆਪ ਵਿੱਚ ਅਜਿਹਾ ਪਹਿਲਾ ਪ੍ਰੋਗਰਾਮ ਹੋਏਗਾ।
ਯੁਨੀਵਰਸਿਟੀ ਸਿੱਖ ਸਟੱਡੀਜ਼ ‘ਚ ਪੂਰਾ ਤਿੰਨ ਸਾਲ ਦਾ ਕੋਰਸ ਮੁਹੱਈਆ ਕਰਵਾਏਗੀ।ਨਾਲ ਹੀ ਉਹ ਮੌਜੂਦਾ ਕੋਰਸ ਸਿਲੈਕਸ਼ਨ ਵੀ ਵਧਾਉਣ, ਇਸ ਖੇਤਰ ਵਿੱਚ ਆਪਣੀ ਖੋਜ ਪੂਰੀ ਕਰਨ ਅਤੇ ਭਾਈਚਾਰੇ ‘ਚ ਇਸ ਵਿੱਚ ਸ਼ਾਮਲ ਕਰਨ ਬਾਰੇ ਵੀ ਸੋਚ ਰਹੇ ਹਨ। ਇਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਯੁਨੀਵਰਸਿਟੀ ਆਫ ਕੈਲਗਰੀ ਵਿੱਚ ਚੇਅਰ ਆਫ ਸਿੱਖ ਸਟੱਡੀਜ਼ ਸਥਾਪਿਤ ਕਰਨ ਬਾਰੇ ਟੀਚਾ ਹੈ। ਅਜਿਹਾ ਕਰਨ ਵਾਲ ਇਹ ਸਕੂਲ ਕੈਨੇਡਾ ਵਿੱਚ ਸਿੱਖ ਸਟੱਡੀਜ਼ ਮੁੱਹਈਆ ਕਰਵਾਉਣ ਵਾਲੀ ਇੱਕੋ ਇੱਕ ਚੇਅਰ ਬਣੇਗੀ। ਸਿੱਖ ਸਟੱਡੀਜ਼ ‘ਚ ਸਾਮਲ ਕਰਨ ਦਾ ਮੁੱਖ ਮੰਤਵ ਵਿਦਿਆਰਥੀਆਂ ‘ਚ ਕੈਨੇਡੀਅਨ ਅਤੇ ਗਲੋਬਲ ਪੱਧਰ ਤੇ ਸਿੱਖਾਂ ਬਾਰੇ ਡੂੰਘਾਈ ਨਾਲ ਜਾਨਣ ਅਤੇ ਆਪਣੀ ਸੋਚ ਉਲੀਕਣ ਦਾ ਮੰਚ ਮੁਹੱਈਆ ਕਰਵਾਉਣਾ ਹੈ। ਇਹ ਕੋਰਸ ਵਿਦਿਆਰਥੀਆਂ ‘ਚ ਵਿਭਿੰਨਤਾ, ਬਹੁਲਤਾ ਅਤੇ ਦੂਜਿਆਂ ਲਈ ਜਿਓਣ ਦੇ ਮੰਤਵ ਸਿੱਖਣ ‘ਚ ਮਦਦ ਕਰੇਗਾ। ਇਸ ਲਈ ਯੁਨੀਵਰਸਿਟੀ ਭਾਈਚਾਰੇ ਦੇ ਸਕੋਲਸ, ਸਿੱਖ ਅਤੇ ਆਲੇ ਦੁਆਲੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਇਹ ਪ੍ਰੋਗਰਾਮ ਵਿਸ਼ਵ ਦੇ ਨਜ਼ਰੀਏ ਨਾਲ ਉਲੀਕਿਆ ਜਾ ਸਕੇ। ਦੱਸ ਦਈੇੲ ਕਿ ਯੁਨੀਵਰਸਿਟੀ ਆਫ ਕੈਲਗਿਰੀ ਵਿੱਚ ਸਿੱਖ ਵਿਦਿਆਰਥੀਆਂ ਦੀ ਵੀ ਕਾਫੀਸ਼ਮੂਲੀਅਤ ਹੈ ਅਤੇ ਇਹ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਦੇ ਲਈ ਬਿਨ੍ਹਾਂ ਕਿਸੇ ਅੜਿੱਕੇ ਜਾਂ ਭੇਦਭਾਵ ਦੇ ਖੁੱਲ੍ਹਾ ਹੈ। ਯੁਨੀਵਰਸਿਟੀ ਆਫ ਕੈਲਗਰੀ ਦੇ ਆਰਟ ਵਿਭਾਗ ਵੱਲੋਂ ਇਸ ਪ੍ਰੋਗਰਾਮ ਲਈ ਫੰਡਿੰਗ ਦੇਣ ਦੀ ਗੱਲ ਆਖੀ ਗਈ ਹੈ ਪਰ ਇਸ ਵਿੱਚ ਭਾਈਚਾਰੇ ਦੇ ਸਹਿਯੋਗ ਦੀ ਵੀ ਲੋੜ ਹੈ ਅਤੇ ਯੁਨੀਵਰਸਿਟੀ 2 ਲੱਖ 50 ਹਜ਼ਾਰ ਡਾਲਰ ਦੀ ਸਹਾਇਤਾ ਲਈ ਇਸ ਵੇਲੇ ਭਾਈਚਾਰੇ ਤੋਂ ਉਮੀਦ ਕਰ ਰਹੀ ਹੈ। ਜੇਕਰ ਕੋਈ ਇਸ ਲਈ ਫੰਡ ਦੇਣਾ ਚਾਹੁੰਦਾ ਹੈ ਤਾਂ ਉਹ ਸਿੱਖ ਸਟੱਡੀਜ਼ ਫੰਡਿੰਗ ਪੇਜ ਤੇ ਜਾ ਕੇ ਦੇ ਸਕਦਾ ਹੈ।

Video Ad
Video Ad