Home ਕਾਰੋਬਾਰ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਮਾਰੀ ਮੱਲ੍ਹ

ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਮਾਰੀ ਮੱਲ੍ਹ

0


ਫੰਡਰੇਜ਼ਿੰਗ ਮਾਮਲੇ ’ਚ ਲਿਬਰਲਾਂ ਨੂੰ ਛੱਡਿਆ ਪਿੱਛੇ
ਔਟਵਾ, 4 ਮਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਫੰਡਰੇਜ਼ਿੰਗ ਮਾਮਲੇ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਨੂੰ ਪਿੱਛੇ ਛੱਡ ਦਿੱਤਾ ਹੈ। ਪਿਅਰ ਪੌਇਲੀਐਵਰ ਦੀ ਅਗਵਾਈ ਵਿੱਚ ਇਸ ਪਾਰਟੀ ਨੇ 2023 ਦੀ ਪਹਿਲੀ ਤਿਮਾਹੀ ਦੌਰਾਨ 83 ਲੱਖ ਡਾਲਰ ਫੰਡ ਇਕੱਠਾ ਕੀਤਾ, ਜਿਹੜਾ ਲਿਬਰਲਾਂ ਵੱਲੋਂ ਇਕੱਠੇ ਕੀਤੇ ਫੰਡ ਨਾਲੋਂ ਦੁੱਗਣਾ ਬਣਦਾ ਹੈ।
ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੂੰ 2023 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਲਗਭਗ 46 ਹਜ਼ਾਰ ਡੋਨਰਸ ਕੋਲੋਂ 83 ਲੱਖ ਡਾਲਰ ਫੰਡ ਪ੍ਰਾਪਤ ਹੋਇਆ।