
ਔਟਵਾ, 26 ਮਾਰਚ, ਹਮਦਰਦ ਨਿਊਜ ਸਰਵਿਸ : ਕੈਨੇਡਾ ਦੀ ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਟਰੂਡੋ ਸਰਕਾਰ ਵੱਲੋਂ ਲਾਗੂ ਕਾਰਬਨ ਟੈਕਸ ਸੰਵਿਧਾਨਕ ਤੌਰ ’ਤੇ ਜਾਇਜ਼ ਕਰਾਰ ਦਿਤਾ ਹੈ। ਸਰਬਉਚ ਅਦਾਲਤ ਦੇ ਫ਼ੈਸਲੇ ਮਗਰੋਂ ਉਨਟਾਰੀਓ, ਐਲਬਰਟਾ ਜਾਂ ਸਸਕੈਚੇਵਨ ਵਿਚੋਂ ਕੋਈ ਸੂਬਾ ਲਿਬਰਲ ਸਰਕਾਰ ਦਾ ਵਿਰੋਧ ਕਰਨ ਦੇ ਸਮਰੱਥ ਨਹੀਂ ਰਿਹਾ ਅਤੇ ਹੁਣ ਉਨ੍ਹਾਂ ਨੂੰ ਗਰੀਨ ਹਾਊਸ ਗੈਸਾਂ ਦੀ ਪੈਦਾਇਸ਼ ਮੁਤਾਬਕ ਟੈਕਸ ਦਰਾਂ ਤੈਅ ਕਰਨੀਆਂ ਹੋਣਗੀਆਂ। ਕੈਨੇਡਾ ਦੇ ਚੀਫ਼ ਜਸਟਿਸ ਰਿਚਰਡ ਵੈਗਨਰ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪੌਣ-ਪਾਣੀ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦੇ ਮੱਦੇਨਜ਼ਰ ਫ਼ੈਡਰਲ ਸਰਕਾਰ ਨੂੰ ਹੱਕ ਹੈ ਕਿ ਉਹ ਕਾਰਬਨ ਗੈਸਾਂ ਦੀ ਪੈਦਾਇਸ਼ ਘਟਾਉਣ ਲਈ ਢੁਕਵੇਂ ਕਦਮ ਚੁੱਕੇ ਹਨ।