Home ਕੈਨੇਡਾ ਕੈਨੇਡਾ ਦੀ ਸੰਸਦ ’ਚ ਮਨਿੰਦਰ ਸਿੱਧੂ ਬਣੇ ਸੰਸਦੀ ਸਕੱਤਰ

ਕੈਨੇਡਾ ਦੀ ਸੰਸਦ ’ਚ ਮਨਿੰਦਰ ਸਿੱਧੂ ਬਣੇ ਸੰਸਦੀ ਸਕੱਤਰ

0
ਕੈਨੇਡਾ ਦੀ ਸੰਸਦ ’ਚ ਮਨਿੰਦਰ ਸਿੱਧੂ ਬਣੇ ਸੰਸਦੀ ਸਕੱਤਰ

ਔਟਵਾ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਵਿੱਚ ਪੰਜਾਬੀ ਮੂਲ ਦੇ 36 ਸਾਲਾ ਮਨਿੰਦਰ ਸਿੱਧੂ ਨੂੰ ਸੰਸਦੀ ਸਕੱਤਰ ਚੁਣਿਆ ਗਿਆ ਹੈ। ਉਹ ਕੌਮਾਂਤਰੀ ਵਿਕਾਸ ਮੰਤਰੀ ਕਰੀਨਾ ਗੋਲਡ ਦੇ ਸੰਸਦੀ ਸਕੱਤਰ ਬਣੇ ਹਨ।
ਮਨਿੰਦਰ ਸਿੱਧੂ ਸਾਲ 2019 ਦੇ ਅਕਤੂਬਰ ਮਹੀਨੇ ਬਰੈਂਪਟਨ ਈਸਟ ਤੋਂ ਪਹਿਲੀ ਵਾਰ ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਹ ਇਹ ਸਨਮਾਨ ਹਾਸਲ ਕਰਕੇ ਖੁਸ਼ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾਂ ਇਸ ਅਹੁਦੇ ’ਤੇ ਇੰਡੋ-ਕੈਨੇਡੀਅਨ ਸੰਸਦ ਮੈਂਬਰ ਕਮਲ ਖਹਿਰਾ ਸੇਵਾਵਾਂ ਨਿਭਾਅ ਰਹੇ ਸਨ, ਪਰ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਇਹ ਅਹੁਦਾ ਖਾਲੀ ਹੋ ਗਿਆ ਸੀ ਤੇ ਹੁਣ ਮਨਿੰਦਰ ਸਿੱਧੂ ਨੂੰ ਇਸ ਅਹੁਦੇ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਕਮਲਾ ਖਹਿਰਾ ਨੇ ਬੀਤੇ ਜਨਵਰੀ ਮਹੀਨੇ ਵਿੱਚ ਸੰਸਦੀ ਸਕੱਤਰ ਦੇ ਅਹੁਦੇ ਤੋਂ ਇਸ ਲਈ ਅਸਤੀਫ਼ਾ ਦੇ ਦਿੱਤਾ ਸੀ, ਕਿਉਂਕਿ ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਯਾਤਰਾ ਪਾਬੰਦੀਆਂ ਦੇ ਬਾਵਜੂਦ ਅਮਰੀਕਾ ਦੀ ਯਾਤਰਾ ਕੀਤੀ ਸੀ।