ਨਗਰ ਕੀਰਤਨ ’ਚ ਸ਼ਾਮਲ ਹੋਈ ਵੱਡੀ ਗਿਣਤੀ ਸੰਗਤ
ਕੈਲੋਨਾ (ਬੀ.ਸੀ.), 30 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਕੈਲੋਨਾ ਸ਼ਹਿਰ ਵਿੱਚ ਵੀ ਤਿੰਨ ਸਾਲ ਬਾਅਦ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮਨਾਈ ਗਈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਈ ਸਾਲ ਬਾਅਦ ਕੱਢੇ ਗਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਬੀ.ਸੀ. ਸੂਬੇ ਦੇ ਵੈਨਕੁਵਰ ਤੇ ਸਰੀ ਮਗਰੋਂ ਕੈਲੋਨਾ ਵਿੱਚ ਵੀ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ।
