ਕੈਨੇਡਾ ਦੇ ਟੋਰਾਟੋ ਲਾਗੇ ਅੰਤਰ-ਰਾਸ਼ਟਰੀ ਪੰਜਾਬੀ ਵਿਦਿਆਰਥੀ ਵੱਲੋ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ  

ਟੋਰਾਟੋ , 22 ਮਾਰਚ (ਰਾਜ ਗੋਗਨਾ )—ਬੀਤੇਂ ਦਿਨ ਕੈਨੇਡਾ ਦੇ ਟੋਰਾਟੋ ਦੇ ਲਾਗੇ ਕਿੰਗ ਸਿਟੀ ਵਿਖੇਂ ਇੱਕ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ,ਵਿਦਿਆਰਥੀ ਬਾਰੇ ਪਤਾ ਲੱਗਿਆ ਹੈ ਕਿ ਉਹ ਵਿੱਤੀ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਆ ਰਹੀਆਂ ਮੁਸ਼ਕਲਾ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਸੀ । ਮ੍ਰਿਤਕ ਨੋਜਵਾਨ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ ਨਾਲ ਸਬੰਧਤ ਸੀ ਤੇ ਕੈਨੇਡਾ ਵਿਖੇਂ ਪੜਨ ਵਾਸਤੇ ਆਇਆ ਸੀ । ਨੋਜਵਾਨ ਦਾ ਸਟੱਡੀ ਪਰਮਿਟ ਵੀ ਖਤਮ ਹੋ ਗਿਆ ਸੀ , ਆਰਥਿਕ ਹਾਲਾਤ ਖਰਾਬ ਸਨ ਤੇ ਕਾਲਜ਼ ਵੱਲੋ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ । ਇਸ ਤੋ  ਪਹਿਲਾ ਨੋਜਵਾਨ ਮਾਨਸਿਕ ਤਣਾਅ ਦੇ ਕਾਰਨ ਹਸਪਤਾਲ ਚ’ ਵੀ ਭਰਤੀ ਰਿਹਾ ਸੀ । ਨੌਜਵਾਨ ਦੇ ਦੋਸਤਾਂ ਵੱਲੋ ਉਸ ਦਾ ਕੈਨੇਡਾ ਵਿੱਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ । ਕੈਨੇਡਾ ਵਿਖੇ ਕੰਮਾ ਕਾਰਾ ਦੀਆਂ ਆ ਰਹੀਆ ਮੁਸ਼ਕਿਲਾ ਤੇ ਫਿਰ ਪੱਕੇ ਨਾ ਹੋਣ ਦਾ ਡਰ ਤੇ ਨਾਲ ਹੀ ਕਰਜ਼ੇ ਚੱਕ ਕੇ ਵਾਪਸ ਨਾ ਮੋੜ ਸਕਣ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਜਿਹੀਆਂ ਦਿੱਕਤਾ ਦਾ ਇੱਥੇ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਠੱਗ ਟਰੈਵਲ ਏਜੰਟਾਂ ਵੱਲੋ ਵੀ ਵਿਦਿਆਰਥੀਆਂ ਦੇ ਸ਼ੋਸ਼ਣ ਤੇ ਪੱਕੇ ਨਾ ਕਰਵਾਉਣ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ । ਇਸ ਤੋ ਇਲਾਵਾ LMIA ਰਾਹੀਂ ਠੱਗੀਆ ਤੇ ਕੰਮ ਕਰਵਾਕੇ ਡਾਲਰ ਨਾ ਦੇਣ ਦੀਆਂ ਖ਼ਬਰਾ ਵੀ ਅਕਸਰ ਹੀ ਸੁਰਖੀਆਂ ਬਣਦੀਆਂ ਰਹੀਆ ਹਨ। ਇਹੋ ਜਿਹੀਆ ਹੀ ਮੁਸ਼ਕਲਾ ਦਾ ਸਾਹਮਣਾ ਹੋਰਨਾਂ ਵਰਗ ਦੇ ਲੋਕਾਂ  ਨੂੰ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਕੋਰੋਨਾ ਕਾਰਨ ਬਹੁਤ ਸਾਰੇ ਕਾਰੋਬਾਰ ਵੀ ਪ੍ਰਭਾਵਿਤ ਵੀ ਹੋਏ ਹਨ। ਅੱਜ ਲੋੜ ਹੈ ਇਸ ਬਾਬਤ ਜਾਗਰੂਕਤਾ ਮੁਹਿੰਮ ਚਲਾਉਣ ਦੀ ਤਾਂਕਿ ਆਰਥਿਕ ਹਾਲਾਤਾਂ ਕਾਰਨ ਮਾਨਸਿਕ ਤਣਾਅ ਦੇ ਸ਼ਿਕਾਰ ਲੋਕਾਂ ਦੀ ਮੱਦਦ ਕੀਤੀ ਜਾ ਸਕੇ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਦਾ ਸਿਲਸਿਲਾ ਚਲਾਉਣਾ ਚਾਹੀਦਾ ਹੈ ਤਾਂਕਿ ਮਾਨਸਿਕ ਤਣਾਅ ਦੇ ਸ਼ਿਕਾਰ ਨੋਜਵਾਨਾ ਦੀ ਮਦਦ ਕੀਤੀ ਜਾ ਸਕੇ ।
Video Ad