ਆਨਲਾਈਨ ਕਰ ਸਕਣਗੇ ਅਪਲਾਈ
ਔਟਵਾ, 11 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਲੋਕਾਂ ਨੂੰ ਆਪਣੇ ਪਾਸਪੋਰਟ ਰਿਨਿਊ ਕਰਾਉਣ ਲਈ ਹੁਣ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ ਤੇ ਨਾ ਹੀ ਲੰਮੀਆਂ ਕਤਾਰਾਂ ਵਿੱਚ ਖੜ੍ਹਨ ਦੀ ਲੋੜ ਪਏਗੀ, ਕਿਉਂਕਿ ਸਰਕਾਰ ਨੇ ਆਨਲਾਈਨ ਢੰਗ ਨਾਲ ਅਪਲਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਾਲ ਦੇ ਅੰਤ ਤੋਂ ਜਿਨ੍ਹਾਂ ਕੈਨੇਡੀਅਨ ਨੂੰ ਆਪਣੇ ਪਾਸਪੋਰਟ ਨੰਵਿਆਉਣੇ ਹੋਣਗੇ ਉਹ ਆਨਲਾਈਨ ਅਪਲਾਈ ਕਰ ਸਕਣਗੇ। ਇਸ ਲਈ ਉਹ ਆਪਣੇ ਅਹਿਮ ਦਸਤਾਵੇਜ਼ ਤੇ ਪਾਸਪੋਰਟ ਸਾਈਜ਼ ਫੋਟੋ ਵੀ ਸਰਕਾਰੀ ਵੈੱਬਸਾਈਟ ਉੱਤੇ ਅਪਲੋਡ ਕਰ ਸਕਣਗੇ।