Home ਕੈਨੇਡਾ ਕੈਨੇਡਾ ਦੇ ਨਿਊ ਵੈਸਟਮਿੰਸਟਰ ’ਚ ਟੈਕਸੀ ਖੋਹ ਕੇ ਭੱਜਿਆ ਲੁਟੇਰਾ

ਕੈਨੇਡਾ ਦੇ ਨਿਊ ਵੈਸਟਮਿੰਸਟਰ ’ਚ ਟੈਕਸੀ ਖੋਹ ਕੇ ਭੱਜਿਆ ਲੁਟੇਰਾ

0


ਮੌਕੇ ’ਤੇ ਪੁੱਜੀ ਪੁਲਿਸ ਨੇ ਘੇਰਾ ਪਾ ਕੇ ਕੀਤਾ ਕਾਬੂ
ਲੁਟੇਰੇ ਨੇ ਕਈ ਹੋਰ ਗੱਡੀਆਂ ਨੂੰ ਵੀ ਮਾਰੀ ਟੱਕਰ
ਨਿਊ ਵੈਸਟਮਿੰਸਟਰ (ਬੀ.ਸੀ.), 19 ਮਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਵਿੱਚ ਵੀ ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਨੇ। ਤਾਜ਼ਾ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟਮਿੰਸਟਰ ਵਿੱਚ ਵਾਪਰੀ, ਜਿੱਥੇ ਇੱਕ ਲੁਟੇਰਾ ਡਰਾਈਵਰ ਕੋਲੋਂ ਟੈਕਸੀ ਖੋਹ ਕੇ ਭੱਜ ਗਿਆ। ਇਸ ਦੌਰਾਨ ਉਸ ਦੀ ਡਰਾਈਵਰ ਨਾਲ ਹੱਥੋਪਾਈ ਵੀ ਹੋਈ, ਜਿਸ ਕਾਰਨ ਸਾਊਥ ਏਸ਼ੀਅਨ ਮੂਲ ਦਾ ਇਹ ਡਰਾਈਵਰ ਜ਼ਖਮੀ ਹੋ ਗਿਆ। ਉੱਧਰ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਿਸ ਨੇ ਲੁਟੇਰੇ ਦਾ ਪਿੱਛਾ ਕੀਤਾ ਤੇ ਘੇਰਾ ਪਾ ਕੇ ਉਸ ਨੂੰ ਦਬੋਚ ਲਿਆ।