Home ਤਾਜ਼ਾ ਖਬਰਾਂ ਕੈਨੇਡਾ ਦੇ ਬਲਵੰਤ ਰਾਏ ਕੋਲੋਂ ਲੱਖਾਂ ਰੁਪਏ ਲੁੱਟੇ

ਕੈਨੇਡਾ ਦੇ ਬਲਵੰਤ ਰਾਏ ਕੋਲੋਂ ਲੱਖਾਂ ਰੁਪਏ ਲੁੱਟੇ

0
ਕੈਨੇਡਾ ਦੇ ਬਲਵੰਤ ਰਾਏ ਕੋਲੋਂ ਲੱਖਾਂ ਰੁਪਏ ਲੁੱਟੇ

ਜਲੰਧਰ, 25 ਜਨਵਰੀ, ਹ.ਬ. : ਜਲੰਧਰ ਸ਼ਹਿਰ ’ਚ ਲੁਟੇਰੇ ਖਾਕੀ ਤੋਂ ਬੇਖੌਫ ਹਨ। ਇਹੀ ਕਾਰਨ ਹੈ ਕਿ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਇੱਕ ਮਾਮਲਾ ਅਜੇ ਸੁਲਝਿਆ ਵੀ ਨਹੀਂ ਹੈ ਕਿ ਅਗਲੇ ਹੀ ਪਲ ਕੋਈ ਹੋਰ ਮਾਮਲਾ ਹੋ ਜਾਂਦਾ ਹੈ। ਅਜਿਹਾ ਹੀ ਕੁਝ ਜਲੰਧਰ ’ਚ ਦੇਖਣ ਨੂੰ ਮਿਲਿਆ। ਪੁਲਿਸ ਨੇ ਲੁੱਟ ਮਾਮਲੇ ਵਿਚ ਔਰਤ ਦੀ ਹੱਤਿਆ ਦਾ ਮਾਮਲਾ ਅਜੇ ਕਾਫੀ ਮੁਸ਼ਕਲ ਨਾਲ ਸੁਲਝਾਇਆ ਸੀ।
ਦੂਜੀ ਘਟਨਾ ਵਿਚ ਦੇਰ ਸ਼ਾਮ ਲੁਟੇਰਿਆਂ ਨੇ ਇੱਕ ਪ੍ਰਵਾਸੀ ਭਾਰਤੀ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰੇ ਐਨਆਰਆਈ ਤੋਂ ਇੱਕ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਲਾਜਪਤ ਨਗਰ ਦੇ ਰਹਿਣ ਵਾਲੇ ਐਨਆਰਆਈ ਬਲਵੰਤ ਰਾਏ ਕੈਂਥ ਨੇ ਦੱਸਿਆ ਕਿ ਉਹ ਸ਼ਾਮ ਨੂੰ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ ਗਿਆ ਸੀ। ਪਰ ਬਾਅਦ ਵਿੱਚ ਉਸ ਨੂੰ ਬੈਂਕ ਬੰਦ ਮਿਲਿਆ ਅਤੇ ਉਸਨੂੰ ਵਾਪਸ ਆਉਣਾ ਪਿਆ। ਪੀੜਤ ਨੇ ਦੱਸਿਆ ਕਿ ਜਦੋਂ ਉਹ ਲਾਜਪਤ ਨਗਰ ਫਾਟਕ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇੱਕ ਆਟੋ ਚਾਲਕ ਨੇ ਆ ਕੇ ਕਿਹਾ ਕਿ ਮੇਰਾ ਆਟੋ ਖਰਾਬ ਹੈ, ਮੇਰੀ ਮਦਦ ਕਰੋ। ਜਦੋਂ ਐਨਆਰਆਈ ਬਲਵੰਤ ਰਾਏ ਆਟੋ ਚਾਲਕ ਦੀ ਮਦਦ ਕਰਨ ਲੱਗਾ ਤਾਂ ਲੁਟੇਰਾ ਆਟੋ ਚਾਲਕ ਮੌਕੇ ਤੋਂ ਪੈਸੇ ਲੈ ਕੇ ਫਰਾਰ ਹੋ ਗਿਆ। ਬਜ਼ੁਰਗ ਐਨਆਰਆਈ ਨੇ ਮੌਕੇ ’ਤੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਆਟੋ ਚਾਲਕ ਫਰਾਰ ਹੋ ਚੁੱਕਾ ਸੀ।