
ਵੈਨਕੁਵਰ, 10 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਤਿੰਨ ਸਾਲ ਬਾਅਦ ਸਿੱਖਾਂ ਦੇ ਵਿਸਾਖੀ ਨੂੰ ਸਮਰਪਤ ਦੋ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ, ਜਿਨ੍ਹਾਂ ਵਿੱਚ ਦੇਸ਼-ਵਿਦੇਸ਼ ਤੋਂ 7 ਲੱਖ ਤੋਂ ਵੱਧ ਸੰਗਤ ਪੁੱਜਣ ਦੀ ਉਮੀਦ ਐ। ਪਹਿਲਾ ਧਾਰਮਿਕ ਸਮਾਗਮ ਵੈਨਕੁਵਰ ਵਿੱਚ ਹੋਵੇਗਾ, ਜਿੱਥੇ ਖਾਲਸਾ ਦੀਵਾਨ ਸੋਸਾਇਟੀ ਵੱਲੋਂ 15 ਅਪ੍ਰੈਲ ਨੂੰ ਵਿਸਾਖੀ ਪਰੇਡ ਕੱਢੀ ਜਾਵੇਗੀ।