ਟੋਰਾਂਟੋ, 25 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਵਿਚ ਰੌਣਕਾਂ ਪਰਤਣ ਦੇ ਸੰਕੇਤ ਨਜ਼ਰ ਆਏ ਜਦੋਂ ਮਕਾਨਾਂ ਦੀ ਔਸਤ ਕੀਮਤ ਵਿਚ ਪਿਛਲੇ ਇਕ ਸਾਲ ਦੌਰਾਨ ਪਹਿਲਾ ਵਾਧਾ ਦਰਜ ਕੀਤਾ ਗਿਆ। ਬਲੂਮਬਰਗ ਦੀ ਰਿਪੋਰਟ ਮੁਤਾਬਕ ਮਾਰਚ ਮਹੀਨੇ ਦੌਰਾਨ ਮਕਾਨਾਂ ਦੀ ਬੁਨਿਆਦੀ ਕੀਮਤ 0.2 ਫ਼ੀ ਸਦੀ ਵਾਧੇ ਨਾਲ 7 ਲੱਖ 9 ਹਜ਼ਾਰ ਕੈਨੇਡੀਅਨ ਡਾਲਰ ਹੋ ਗਈ। ਅਮਰੀਕੀ ਡਾਲਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਕਾਨ ਦੀ ਔਸਤ ਕੀਮਤ 5 ਲੱਖ 24 ਹਜ਼ਾਰ ਡਾਲਰ ਦਰਜ ਕੀਤੀ ਗਈ।