Home ਕੈਨੇਡਾ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸ਼ੁਰੂ ਹੋਵੇਗਾ ਨਵਾਂ ਟਰੈਵਲਰ ਪ੍ਰੋਗਰਾਮ

ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸ਼ੁਰੂ ਹੋਵੇਗਾ ਨਵਾਂ ਟਰੈਵਲਰ ਪ੍ਰੋਗਰਾਮ

0


ਟਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਕੀਤਾ ਐਲਾਨ
ਟੋਰਾਂਟੋ, 25 ਮਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਲਈ ਜਲਦ ਹੀ ਇੱਕ ਨਵਾਂ ਵੈਰੀਫਾਈਡ ਟਰੈਵਲਰ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਟੋਰਾਂਟੋ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ।
ਟਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਟੋਰਾਂਟੋ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਕੈਨੇਡੀਅਨ ਏਅਰ ਟਰਾਂਸਪੋਰਟ ਸੁਰੱਖਿਆ ਅਥਾਰਟੀ ਜਲਦ ਹੀ ਇੱਥ ਨਵਾਂ ਵੈਰੀਫਾਈਡ ਟਰੈਵਲਰ ਪ੍ਰੋਗਰਾਮ ਸ਼ੁਰੂ ਕਰੇਗੀ, ਜੋ ਪੂਰੇ ਕੈਨੇਡਾ ਵਿੱਚ ਚੋਣਵੇਂ ਹਵਾਈ ਅੱਡਿਆਂ ’ਤੇ ਲਾਗੂ ਹੋਵੇਗਾ।