
ਉਨਟਾਰੀਓ ਤੇ ਕਿਊਬੈਕ ਸਣੇ 4 ਰਾਜਾਂ ਲਈ ਚੇਤਾਵਨੀ ਜਾਰੀ
ਟੋਰਾਂਟੋ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਚਾਰ ਸੂਬਿਆਂ ਵਿੱਚ ਇਸ ਹਫ਼ਤੇ ਦੇ ਅੰਤ ਵਿੱਚ ਭਿਆਨਕ ਗਰਮੀ ਪੈ ਸਕਦੀ ਹੈ। ਐਨਵਾਇਰਮੈਂਟ ਕੈਨੇਡਾ ਨੇ ਉਨਟਾਰੀਓ, ਕਿਊਬੈਕ, ਨਿਊ ਬਰੰਸਵਿਕ ਅਤੇ ਨੋਵਾ ਸਕੋਸ਼ੀਆ ਵਿੱਚ ਦੋ ਦਿਨ ਤੇਜ਼ ਗਰਮੀ ਪੈਣ ਦੀ ਭਵਿੱਖਬਾਣੀ ਕਰਦਿਆਂ ਇਨ੍ਹਾਂ ਚਾਰੇ ਸੂਬਿਆਂ ਲਈ ਹੀਟ ਵਾਰਨਿੰਗ ਜਾਰੀ ਕੀਤੀ ਐ।
ਵੈਦਰ ਏਜੰਸੀ ਦੀ ਇਹ ਚੇਤਾਵਨੀ ਦੱਖਣੀ ਉਨਟਾਰੀਓ, ਦੱਖਣੀ ਕਿਊਬੈਕ, ਨਿਊ ਬਰੰਸਵਿਕ ਅਤੇ ਨੋਵਾਸਕੋਸ਼ੀਆ ਵਿੱਚ ਲਾਗੂ ਹੋਵੇਗੀ। ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਨ੍ਹਾਂ ਸੂਬਿਆਂ ਵਿੱਚ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਇਸ ਦੌਰਾਨ ਹੁੰਮਸਭਰੀ ਗਰਮੀ ਪੈਣ ਦੇ ਆਸਾਰ ਬਣ ਰਹੇ ਨੇ। ਹਾਲਾਂਕਿ ਰਾਤ ਸਮੇਂ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਇਸ ਦੇ ਚਲਦਿਆਂ ਲੋਕਾਂ ਨੂੰ ਰਾਤ ਵੇਲੇ ਗਰਮੀ ਤੋਂ ਥੋੜੀ ਰਾਹਤ ਮਿਲੇਗੀ।