
ਖੱਜਲ ਹੋ ਰਹੇ ਕੈਨੇਡੀਅਨ ਲੋਕਾਂ ਨੂੰ ਮਿਲੇਗੀ ਰਾਹਤ
ਔਟਵਾ, 18 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਹਵਾਈ ਅੱਡਿਆਂ ਤੋਂ ਇਲਾਵਾ ਪਾਸਪੋਰਟ ਦਫ਼ਤਰਾਂ ’ਚ ਵੀ ਲੋਕ ਖੱਜਲ ਹੋ ਰਹੇ ਨੇ। ਜਿੱਥੇ ਦਫ਼ਤਰਾਂ ਅੱਗੇ ਲੰਮੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਨੇ, ਉੱਥੇ ਅਰਜ਼ੀਆਂ ਦਾ ਬੈਕਲਾਗ ਵਧਣ ਕਾਰਨ ਲੋਕਾਂ ਨੂੰ ਪਾਸਪੋਰਟ ਲਈ ਕਈ-ਕਈ ਮਹੀਨੇ ਉਡੀਕ ਕਰਨੀ ਪੈ ਰਹੀ ਹੈ।
ਇਸ ਸਭ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਦੀ ਯੋਜਨਾ ਹੈ ਕਿ ਦੇਸ਼ ਦੇ 4 ਹੋਰ ਸ਼ਹਿਰਾਂ ਵਿੱਚ ਨਵੇਂ ਪਾਸਪੋਰਟ ਦਫ਼ਤਰ ਖੋਲ੍ਹੇ ਜਾਣ, ਜਿਸ ਨਾਲ ਦਫ਼ਤਰਾਂ ਵਿੱਚ ਉਡੀਕ ਦਾ ਸਮਾਂ ਅਤੇ ਅਰਜ਼ੀਆਂ ਦਾ ਬੈਕਲਾਗ ਘਟਾਉਣ ਵਿੱਚ ਮਦਦ ਮਿਲੇਗੀ।