Home ਕੈਨੇਡਾ ਕੈਨੇਡਾ : ਨਗਰ ਕੀਰਤਨ ਤੋਂ ਪਹਿਲਾਂ ਚੋਰੀ ਹੋਏ ਸ਼ਸਤਰ

ਕੈਨੇਡਾ : ਨਗਰ ਕੀਰਤਨ ਤੋਂ ਪਹਿਲਾਂ ਚੋਰੀ ਹੋਏ ਸ਼ਸਤਰ

0


ਟਿਮਿੰਨਸ ਦੇ ਗੁਰੂ ਘਰ ਨੇ ਸਜਾਇਆ ਸੀ ਨਗਰ ਕੀਰਤਨ
ਟਿਮਿੰਨਸ, 31 ਮਈ (ਤਰਨਜੀਤ ਕੌਰ ਘੁੰਮਣ) :
ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੈਨੇਡਾ ਦੇ ਟਿਮਿੰਨਸ ਕਸਬੇ ਨਾਲ ਸਬੰਧਤ, ਜਿੱਥੇ ਗੁਰਦੁਆਰਾ ਸਿੱਖ ਸੰਗਤ ਸਾਹਿਬ ਵੱਲੋਂ ਖਾਲਸਾ ਡੇਅ ਪਰੇਡ ਯਾਨਿ ਕਿ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ। ਇਸ ਨਾਲ ਸਬੰਧਤ ਖਬਰ ਸਾਹਮਣੇ ਆਈ ਹੈ ਕਿ ਨਗਰ ਕੀਰਤਨ ਦੀ ਰਵਾਨਗੀ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਗੱਤਕਾ ਖੇਡਣ ਵਾਲੇ ਸ਼ਸਤਰ ਚੋਰੀ ਹੋ ਗਏ। ਪੁਲਿਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਨ੍ਹਾਂ ਸ਼ਸਤਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਟੀਮ ਨਾਲ ਜ਼ਰੂਰ ਸੰਪਰਕ ਕਰੇ। ਇਸ ਦੇ ਨਾਲ ਹੀ ਪੁਲਿਸ ਨੇ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ।