Home ਤਾਜ਼ਾ ਖਬਰਾਂ ਕੈਨੇਡਾ ਪੁੱਜੀ ਇੱਕ ਹੋਰ ਮੁਟਿਆਰ ਨੇ ਪੰਜਾਬੀ ਨੌਜਵਾਨ ਨੂੰ ਦਿੱਤਾ ਧੋਖਾ

ਕੈਨੇਡਾ ਪੁੱਜੀ ਇੱਕ ਹੋਰ ਮੁਟਿਆਰ ਨੇ ਪੰਜਾਬੀ ਨੌਜਵਾਨ ਨੂੰ ਦਿੱਤਾ ਧੋਖਾ

0
ਕੈਨੇਡਾ ਪੁੱਜੀ ਇੱਕ ਹੋਰ ਮੁਟਿਆਰ ਨੇ ਪੰਜਾਬੀ ਨੌਜਵਾਨ ਨੂੰ ਦਿੱਤਾ ਧੋਖਾ

20 ਦਿਨ ਪਹਿਲਾਂ ਕੈਨੇਡਾ ਬੈਠੀ ਮੁਟਿਆਰ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ
ਮੰਗਣੀ ਤੋਂ ਬਾਅਦ ਸਹੁਰਾ ਪਰਵਾਰ ਨੇ ਮੁਟਿਆਰ ’ਤੇ ਖ਼ਰਚੇ 27 ਲੱਖ ਰੁਪਏ
ਵਿਆਹ ਦੀ ਡੇਟ ਹੋ ਗਈ ਸੀ ਤੈਅ, ਛਪ ਚੁੱਕੇ ਸੀ ਵਿਆਹ ਦੇ ਕਾਰਡ
ਮੁਕਤਸਰ ਸਾਹਿਬ, 20 ਜਨਵਰੀ, ਹ.ਬ. : ਵਿਦੇਸ਼ ਜਾਣ ਦੇ ਚਾਹਵਾਨ ਮੁੰਡੇ ਝਾਂਸੇ ਵਿਚ ਆ ਕੇ ਅਕਸਰ ਲੱਖਾਂ ਰੁਪਏ ਗਵਾ ਰਹੇ ਹਨ। ਜਿੱਥੇ ਉਹ ਏਜੰਟਾਂ ਦੇ ਚੱਕਰ ਵਿਚ ਫਸ ਕੇ ਪੈਸੇ ਗਵਾਉਂਦੇ ਹਨ ਉਥੇ ਹੀ ਹੁਣ ਪੰਜਾਬ ਦੀ ਕੁਝ ਕੁੜੀਆਂ ਵੀ ਉਨ੍ਹਾਂ ਨਾਲ ਧੋਖਾਧੜੀ ਕਰ ਰਹੀਆਂ ਹਨ। ਅਜਿਹਾ ਹੀ ਮਾਮਲਾ ਮੁਕਤਸਰ ਵਿਚ ਸਾਹਮਣੇ ਆਇਆ ਹੈ। ਜਿੱਥੇ ਕੈਨੇਡਾ ਵਿਚ ਬੈਠੀ ਲੜਕੀ ਨੇ 20 ਦਿਨ ਪਹਿਲਾਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਦ ਕਿ ਮੁੰਡੇ ਦੇ ਪਰਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਖ਼ਰਚ ਕੀਤੇ ਸੀ। ਇਹ ਇਨਕਾਰ ਉਸ ਨੇ ਅਜਿਹੇ ਸਮੇਂ ਕੀਤਾ ਜਦ ਪਿੰਡ ਭਲਾਈਆਣਾ ਵਿਚ ਵਿਆਹ ਦੀ ਤਾਰੀਕ ਤੈਅ ਹੋਣ ਤੋਂ ਬਾਅਦ ਕਾਰਡ ਛਪ ਚੁੱਕੇ ਸੀ, ਪੈਲੇਸ, ਹਲਵਾਈ ਅਤੇ ਫੋਟੋਗ੍ਰਾਫਰ ਤੱਕ ਦੀ ਬੁਕਿੰਗ ਹੋ ਚੁੱਕੀ ਸੀ। ਹੁਣ ਪਰਿਵਾਰ ਨੇ ਪੁਲਿਸ ਕੋਲ ਧੋਖਾਧੜੀ ਦੀ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ।