Home ਇੰਮੀਗ੍ਰੇਸ਼ਨ ਕੈਨੇਡਾ ਪੁੱਜੇ ਤੁਰਕੀ ਤੇ ਸੀਰੀਆ ਦੇ ਹਜ਼ਾਰਾਂ ਪ੍ਰਵਾਸੀ

ਕੈਨੇਡਾ ਪੁੱਜੇ ਤੁਰਕੀ ਤੇ ਸੀਰੀਆ ਦੇ ਹਜ਼ਾਰਾਂ ਪ੍ਰਵਾਸੀ

0
ਕੈਨੇਡਾ ਪੁੱਜੇ ਤੁਰਕੀ ਤੇ ਸੀਰੀਆ ਦੇ ਹਜ਼ਾਰਾਂ ਪ੍ਰਵਾਸੀ

ਤਿੰਨ ਹਜ਼ਾਰ ਲੋਕਾਂ ਨੂੰ ਮਿਲੀ ਪਨਾਹ

ਔਟਵਾ, 2 ਮਾਰਚ (ਹਮਦਰਦ ਨਿਊਜ਼ ਸਰਵਿਸ) : ਬੀਤੇ ਮਹੀਨੇ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ਼ ਨੇ ਕਹਿਰ ਮਚਾ ਦਿੱਤਾ ਸੀ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ ਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਕਈਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੇਘਰ ਹੋਏ ਲੋਕਾਂ ਨੇ ਵਿਦੇਸ਼ਾਂ ਵੱਲ ਚਾਲੇ ਪਾਏ, ਜਿਨ੍ਹਾਂ ਵਿੱਚੋਂ ਹਜ਼ਾਰਾਂ ਲੋਕ ਕੈਨੇਡਾ ਪਹੁੰਚ ਗਏ, ਜਿੱਥੇ ਫੈਡਰਲ ਸਰਕਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ।