Home ਤਾਜ਼ਾ ਖਬਰਾਂ ਕੈਨੇਡਾ, ਫਰਾਂਸ ਤੇ ਫਿਲੀਪੀਂਸ ਤੋਂ ਆਈ ਕਾਂਗਰਸੀ ਸਰਪੰਚ ਨੂੰ ਮਾਰਨ ਦੀ ਸੁਪਾਰੀ, 4 ਗ੍ਰਿਫਤਾਰ

ਕੈਨੇਡਾ, ਫਰਾਂਸ ਤੇ ਫਿਲੀਪੀਂਸ ਤੋਂ ਆਈ ਕਾਂਗਰਸੀ ਸਰਪੰਚ ਨੂੰ ਮਾਰਨ ਦੀ ਸੁਪਾਰੀ, 4 ਗ੍ਰਿਫਤਾਰ

0
ਕੈਨੇਡਾ, ਫਰਾਂਸ ਤੇ ਫਿਲੀਪੀਂਸ ਤੋਂ ਆਈ ਕਾਂਗਰਸੀ ਸਰਪੰਚ ਨੂੰ ਮਾਰਨ ਦੀ ਸੁਪਾਰੀ, 4 ਗ੍ਰਿਫਤਾਰ

ਹੁਸ਼ਿਆਰਪੁਰ, 25 ਮਾਰਚ, ਹ.ਬ. : ਪਿੰਡ ਅਜੜਾਮ ਦੇ ਕਾਂਗਰਸੀ ਸਰਪੰਚ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਇਲਾਕੇ ਵਿਚ ਘੁੰਮ ਰਹੇ 4 ਲੋਕਾਂ ਨੂੰ ਸੀਆਈਏ ਸਟਾਫ਼ ਦੀ ਪੁਲਿਸ ਨੇ ਕਾਬੂ ਕਰਕੇ ਮਾਮਲ ਦਰਜ ਕਰ ਲਿਆ। ਭਾਸਕਰ ਦੀ ਰਿਪੋਰਟ ਅਨੁਸਾਰ ਵਿਦੇਸ਼ ਵਿਚ ਬੈਠੇ 3 ਲੋਕਾਂ ਨੇ ਉਕਤ ਚਾਰਾਂ ਨੌਜਵਾਨਾਂ ਨੂੰ ਸਰਪੰਚ ਦੀ ਹੱਤਿਆ ਦੀ ਸੁਪਾਰੀ ਦੀ ਦਿੱਤੀ ਸੀ। ਇੰਸਪੈਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਅਜੜਾਮ ਦੇ ਕਾਂਗਰਸੀ ਸਰਪੰਚ ਭੁਪਿੰਦਰ ਸਿੰਘ ਉਰਫ ਪੱਪੂ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਇਲਾਕੇ ਵਿਚ ਇੱਕ ਗਿਰੋਹ ਘੰੁਮ ਰਿਹਾ ਹੈ। ਇਸ ਦੇ ਚਲਦਿਆਂ ਉਨ੍ਹਾਂ ਦੀ ਟੀਮ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।
22 ਮਾਰਚ ਨੂੰ ਨਾਕੇ ’ਤੇ ਮੋਟਰ ਸਾਈਕਲ ’ਤੇ ਬਲਜੀਤ ਕੁਮਾਰ ਨਿਵਾਸੀ ਪਿੰਡ ਸਾਹਰੀ ਅਤੇ ਉਸ ਦਾ ਸਾਥੀ ਸਾਜਨ ਨਿਵਾਸੀ ਚਿਬੜਾਵਾਲੀ ਸ੍ਰੀ ਮੁਕਤਸਰ ਸਾਹਿਬ ਸਵਾਰ ਸੀ। ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪਿਸਟਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਦੌਰਾਨ ਉਨ੍ਹਾਂ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ।
ਪੁਛਗਿੱਛ ਵਿਚ ਖੁਲਾਸਾ ਹੋਇਆ ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਬੈਠੇ ਲੋਕਾਂ ਨੇ ਸਰਪੰਚ ਭੁਪਿੰਦਰ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪਿੰਡ ਮਡਿਆਲਾ ਦੇ ਕੋਲ ਤੋਂ ਪੁਲਿਸ ਨੇ ਉਨ੍ਹਾਂ ਦੇ ਸਾਥੀ ਸੁਖਦੀਪ ਸਿੰਘ ਉਰਫ ਨਿੱਕਾ ਅਤੇ ਮਨਪ੍ਰੀਤ ਸਿੰਘ ਉਰਫ ਮੰਤੀ ਨੂੰ ਕਾਬੂ ਕਰ ਲਿਆ। ਦੋਵਾਂ ਦਾ ਕੋਰਟ ਨੇ Îਇੱਕ ਦਿਨ ਦਾ ਰਿਮਾਂਡ ਦਿੱਤਾ। ਪੁਲਿਸ ਅਨੁਸਾਰ ਸਰਪੰਚ ਦੀ ਹੱਤਿਆ ਕਰਨ ਦੇ ਪਿੱਛੇ ਦਾ ਕਾਰਨ ਉਸ ਦਾ ਪੁਲਿਸ ਦਾ ਮਦਦਗਾਰ ਹੋਣਾ ਹੈ, ਜੋ ਵਿਦੇਸ਼ ਵਿਚ ਬੈਠ ਤਿੰਨੋਂ ਮੁਲਜ਼ਮਾਂ ਨੂੰ ਨਾਪਸੰਦ ਸੀ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਦਾ ਮੁੱਖ ਮੁਲਜ਼ਮ ਪਰਮਜੀਤ ਸਿੰਘ Îਨਿਵਾਸੀ ਸਾਹਰੀ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ, ਦੂਜਾ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ ਸ਼ੇਰਾ Îਨਿਵਾਸੀ ਮੋਗਾ ਹਾਲ ਨਿਵਾਸੀ ਫਿਲੀਪੀਂਸ ਅਤੇ ਤੀਜਾ ਮੁਲਜ਼ਮ ਸਤਨਾਮ ਸਿੰਘ ਨਿਵਾਸੀ ਬੀਬੀ ਦੀ ਪੰਡੋਰੀ ਹਾਲ Îਨਿਵਾਸੀ ਫਰਾਂਸ ਵਿਚ ਹੈ। ਪੰਮਾ ਨੇ ਸੁਖਦੀਪ ਉਰਫ ਨਿੱਕਾ ਅਤੇ ਬਲਜੀਤ ਉਰਫ ਰਿੰਕੂ ਨਾਲ ਸੰਪਰਕ ਕਰਕੇ ਸਰਪੰਚ ਭੁਪਿੰਦਰ ਦੀ ਰੇਕੀ ਸ਼ੁਰੂ ਕਰਵਾਈ ਜਦ ਕਿ ਮੁਲਜ਼ਮ ਸ਼ਮਸ਼ੇਰ ਸਿੰਘ ਨੇ ਸ਼ੂਟਰ ਸਾਜਨ ਨੂੰ ਭੁਪਿੰਦਰ ਸਿੰਘ ਨੂੰ ਮਾਰਨ ਦੀ ਸੁਪਾਰੀ ਦਿੱਤੀ।
ਮੁਲਜ਼ਮ ਸਤਨਾਮ ਸਿੰਘ ਨੇ ਅਪਣੇ ਇੱਕ ਹੋਰ ਸਾਥੀ ਮਨਪ੍ਰੀਤ ਸਿੰਘ ਨੂੰ ਸਰਪੰਚ ਭੁਪਿੰਦਰ ਸਿੰਘ ਦੀ ਰੇਕੀ ਕਰਨ ਅਤੇ ਮੁਲਜ਼ਮ ਸਾਜਨ ਅਤੇ ਉਸ ਦੇ ਸਾਥੀਆਂ ਦੇ ਲਈ ਗੱਡੀ ਅਤੇ ਰਹਿਣ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ। ਇਸ ਸਭ ਦੇ ਬਦਲੇ ਮੁੱਖ ਮੁਲਜ਼ਮਾਂ ਨੇ ਬਲਜੀਤ, ਸੁਖਦੀਪ ਅਤੇ ਮਨਪ੍ਰੀਤ ਨੂੰ ਵਿਦੇਸ਼ ਵਿਚ ਸੈਟਲ ਕਰਾਉਣ ਅਤੇ ਲੱਖਾਂ ਰੁਪਏ ਦੇਣ ਦਾ ਲਾਲਚ ਦਿੰਦਾ ਸੀ।