ਕੈਨੇਡਾ ਭੇਜਣ ਦੇ ਨਾਂ ’ਤੇ ਪਟਿਆਲਾ ਦੀ ਨਰਸ ਨਾਲ ਗੈਂਗਰੇਪ

ਲੁਧਿਆਣਾ, 3 ਅਪ੍ਰੈਲ, ਹ.ਬ. : ਕੈਨੇਡਾ ਭੇਜਣ ਦੇ ਨਾਂ ’ਤੇ ਪਟਿਆਲਾ ਦੀ ਨਰਸ ਨਾਲ ਜਗਰਾਉਂ ਵਿਚ ਦੋ ਦੋਸਤਾਂ ਨੇ ਸਮੂਹਿਕ ਬਲਾਤਕਾਰ ਕੀਤਾ। ਮੁਲਜ਼ਮਾਂ ਵਿਚ 65 ਸਾਲਾ ਬਜ਼ੁਰਗ ਵੀ ਸ਼ਾਮਲ ਹੈ। ਸਵੇਰੇ ਕਿਸੇ ਤਰ੍ਹਾਂ ਪੀੜਤ ਜਗਰਾਉਂ ਬਸ ਸਟੈਂਡ ਪੁੱਜੀ। ਇੱਥੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪੁਲਿਸ ਥਾਣੇ ਪੁੱਜੀ, ਪੀੜਤਾ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਜਗਰਾਉਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਤਾ ਅਨੁਸਾਰ ਲਗਭਗ 20 ਦਿਨ ਪਹਿਲਾਂ ਉਹ ਜਗਰਾਉਂ ਨਿਵਾਸੀ ਦੋ ਲੋਕਾਂ ਦੇ ਸੰਪਰਕ ਵਿਚ ਆਈ ਸੀ। ਦੋਵੇਂ ਮੁਲਜ਼ਮ ਉਸ ਦੀ ਸਹੇਲੀ ਨੂੰ ਜਾਣਦੇ ਸੀ। ਇਸ ਲਈ ਉਹ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਸੀ। ਮੁਲਜ਼ਮਾਂ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ। ਉਨ੍ਹਾਂ ਨੇ ਨਰਸਿੰਗ ਨਾਲ ਸਬੰਧਤ ਸਾਰੇ ਦਸਤਾਵੇਜ਼ ਲੈ ਕੇ ਜਗਰਾਉਂ ਪੁੱਜਣ ਲਈ ਕਿਹਾ। ਉਹ ਸਾਰੇ ਸਰਟੀਗਫਿਕੇਟ ਲੈ ਕੇ ਜਗਰਾਉਂ ਦੇ ਤਹਿਸੀਲ ਰੋਲ ਸਥਿਤ ਕੋਠੀ ਵਿਚ ਪਹੁੰਚ ਗਈ। ਦੋਵਾਂ ਮੁਲਜ਼ਮਾਂ ਨੇ ਸ਼ਾਮ ਨੂੰ ਕੋਲਡ ਡਰਿੰਕ ਪੀਣ ਲਈ ਦਿੱਤੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ ਵਿਚ ਦੋਵਾਂ ਨੇ ਰੇਪ ਕੀਤਾ। ਸਵੇਰੇ ਹੋਸ਼ ਆਉਣ ’ਤੇ ਜਗਰਾਉਂ ਬਸ ਸਟੈਂਡ ਪੁੱਜੀ। ਇੱਥੇ ਉਸ ਨੇ ਰਿਸ਼ਤੇਦਾਰਾਂ ਨੂੰ ਦੱਸਿਆ। ਥਾਣਾ ਸਿਟੀ ਇੰਚਾਰਜ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਪੀੜਤਾ ਦਾ ਮੈਡੀਕਲ ਕਰਾਇਆ ਜਾ ਰਿਹਾ। ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰੇਗੀ।

Video Ad
Video Ad