Home ਕੈਨੇਡਾ ਕੈਨੇਡਾ ਭੇਜਣ ਦੇ ਨਾਂ ’ਤੇ ਬੰਧਕ ਬਣਾ ਫਿਰੌਤੀ ਮੰਗਣ ਵਿਚ ਕੋਲਕਾਤਾ ਤੋਂ 3 ਹੋਰ ਗ੍ਰਿਫਤਾਰ

ਕੈਨੇਡਾ ਭੇਜਣ ਦੇ ਨਾਂ ’ਤੇ ਬੰਧਕ ਬਣਾ ਫਿਰੌਤੀ ਮੰਗਣ ਵਿਚ ਕੋਲਕਾਤਾ ਤੋਂ 3 ਹੋਰ ਗ੍ਰਿਫਤਾਰ

0
ਕੈਨੇਡਾ ਭੇਜਣ ਦੇ ਨਾਂ ’ਤੇ ਬੰਧਕ ਬਣਾ ਫਿਰੌਤੀ ਮੰਗਣ ਵਿਚ ਕੋਲਕਾਤਾ ਤੋਂ 3 ਹੋਰ ਗ੍ਰਿਫਤਾਰ

ਕੈਥਲ, 26 ਨਵੰਬਰ, ਹ.ਬ. : ਪਿੰਡ ਬਾਕਲ ਦੇ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਅਗਵਾ ਕਰਕੇ ਕੋਲਕਾਤਾ ਵਿਚ ਰੱਖਣ ਵਾਲੇ ਹੋਰ ਮੁਲਜ਼ਮਾਂ ਦੀ ਭਾਲ ਵਿਚ ਗਈ ਟੀਮ 9 ਦਿਨ ਬਾਅਦ ਕੈਥਲ ਵਾਪਸ ਪਰਤੇਗੀ। ਸੂਤਰਾਂ ਅਨੁਸਾਰ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਕੈਥਲ ਲਿਆ ਰਹੀ ਹੈ। ਮੁਲਜ਼ਮਾਂ ਤੋਂ ਪੁਛਗਿੱਛ ਤੋਂ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਐਸਪੀ ਮਕਸੂਦ ਅਹਿਮਦ ਕਰਨਗੇ। ਦੱਸ ਦੇਈਏ ਕਿ ਕੈਨੇਡਾ ਭੇਜਣ ਦੇ ਨਾਂ ’ਤੇ ਪਿੰਡ ਬਾਕਲ ਦੇ ਨੌਜਵਾਨ ਨੂੰ ਕੋਲਕਾਤਾ ਵਿਚ ਬੰਧਕ ਬਣਾ ਕੇ 13 ਲੱਖ ਰੁਪਏ ਦੀ ਮੰਗ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਪੁਲਿਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ। ਇਸ ਵਿਚ ਮੁੰਬਈ ਦੇ ਸ਼ਸ਼ਾਂਕ, ਮੋਈਨ ਕੁਰੈਸ਼ੀ, ਸਮੀਰ ਕਾਜੀ, ਅਬਦੁਲ ਕਰੀਮ ਰਹਿਮਾਨ ਕੁਰੈਸ਼ੀ ਸ਼ਾਮਲ ਸੀ ਜਦ ਕਿ ਇੱਕ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।