ਕੈਨੇਡਾ ਭੇਜਣ ਦੇ ਨਾਂ ’ਤੇ 18 ਲੱਖ ਠੱਗੇ, ਕੇਸ ਦਰਜ

ਬੰਗਾ ਸਿਟੀ, 22 ਮਾਰਚ, ਹ.ਬ. : ਥਾਣਾ ਸਿਟੀ ਬੰਗਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 18 ਲੱਖ 50 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿਚ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੈਨੇਡਾ ਭੇਜਣ ਦੇ ਨਾਂ ’ਤੇ ਹੋਈ ਇਸ ਠੱਗੀ ਦੇ ਸਬੰਧ ਵਿਚ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲ ਦਰਜ ਕੀਤਾ ਹੈ।
ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਐਸਐਚਓ ਸਿਟੀ ਬੰਗਾ ਵਿਜੇ ਕੁਮਾਰ ਵਲੋਂ ਦੱਸਿਆ ਗਿਆ ਕਿ ਇਸ ਪੂਰੇ ਪੰਜਾਬ ਵਿਚ ਜਾਂਚ ਤੋਂ ਬਾਆਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਥਾਣਾ ਮੁਕੰਦਪੁਰ ਦੇ ਪਿੰਡ ਬਗੌਰਾਂ Îਨਿਵਾਸੀ ਰਵਿੰਦਰ ਮੋਹਨ ਨੇ ਐਸਐਸਪੀ ਨਵਾਂ ਸ਼ਹਿਰ ਨੁੰ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਬੰਗਾ ਦੇ ਸਿੱਧ ਮੁਹੱਲਾ ਨਿਵਾਸੀ ਰਹਿਣ ਵਾਲੇ ਪੁਰਸੋਤਮ ਲਾਲ ਅਤੇ ਇੱਕ ਹੋਰ ਵਿਅਕਤੀ ਉਸ ਨੂੰ 2012 ਵਿਚ ਨੀਦਰਲੈਂਡ ਤੋਂ ਦਿੱਲੀ ਦੀ ਫਲਾਈਟ ਵਿਚ ਮਿਲੇ ਸੀ ਜਿਨ੍ਹਾਂ ਨੇ ਗੱਲਾਂ ਗੱਲਾਂ ਵਿਚ ਸਾਡਾ ਸਾਰਾ ਪਤਾ ਪੁਛਿਆ। ਦੋਵਾਂ ਨੇ ਉਨ੍ਹਾਂ ਦੇ ਮੁੰਡੇ ਰਮਨਦੀਪ ਨੂੰ ਕੈਨੇਡਾ ਦਾ ਵਰਕ ਪਰਮਟਿ ਦਿਵਾ ਕੇ ਉਥੇ ਭੇਜਣ ਦੀ ਗੱਲਕਹੀ।
ਫੇਰ ਇੱਕ ਮਹੀਨੇ ਬਾਅਦ ਉਹ ਉਨ੍ਹਾਂ ਦੇ ਘਰ ਆਏ ਅਤੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਕੈਨੇਡਾ ਵਿਚ ਵਰਕ ਪਰਮਿਟ ਦਿਵਾਉਣ ਦੀ ਗੱਲ ਹੋ ਗਈ ਹੈ। ਜਿਸ ’ਤੇ 18.50 ਲੱਖ ਰੁਪਏ ਖ਼ਰਚ ਹੋਵੇਗਾ। ਉਨ੍ਹਾਂ ਨੇ ਕੈਨੇਡਾ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਉਨ੍ਹਾਂ ਕੋਲੋਂ 1.40 ਲੱਖ ਰੁਪਏ ਅਤੇ ਪਾਸਪੋਰਟ ਦੀ ਕਾਪੀ, ਪੜ੍ਹਾਈ ਦੇ ਸਾਰੇ ਦਸਤਾਵੇਜ਼ ਆਦਿ ਲੈ ਲਏ। ਉਸ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਕੋਲੋਂ 18.50 ਲੱਖ ਲੈ ਲਏ। ਲੇਕਿਨ ਨਾ ਤਾਂ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਪੈਸੇ ਲੈ ਗਿਆ ਤਾਂ ਪੁਰਸੋਤਮ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

Video Ad
Video Ad