ਕੈਨੇਡਾ-ਯੂ.ਐਸ. ਬਾਰਡਰ ਨੇੜੇ ਭਵਿੱਖ ’ਚ ਖੁਲ੍ਹਣ ਦੀ ਸੰਭਾਵਨਾ ਨਹੀਂ : ਟਰੂਡੋ

ਮੌਂਟਰੀਅਲ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ-ਅਮਰੀਕਾ ਦਾ ਬਾਰਡਰ ਨੇੜ ਭਵਿੱਖ ਵਿਚ ਖੁੱਲ੍ਹਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਲੋਕਾਂ ਨੂੰ ਸਬਰ ਰੱਖਣ ਦਾ ਸੁਝਾਅ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਉਡੀਕ ਕਰ ਰਹੇ ਹਨ ਕਿ ਬੰਦਿਸ਼ਾਂ ਕਦੋਂ ਹਟਣਗੀਆਂ ਪਰ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮਹਾਂਮਾਰੀ ਨਾਲ ਸਬੰਧਤ ਹਾਲਾਤ ਸੁਖਾਵੇਂ ਹੋਣ ਤੱਕ ਬੇਰੋਕ ਆਵਾਜਾਈ ਸੰਭਵ ਨਹੀਂ। ਲੰਮੇ ਸਮੇਂ ਮਗਰੋਂ ਮੌਂਟਰੀਅਲ ਪੁੱਜੇ ਟਰੂਡੋ ਨੇ ਐਸਟਰਾਜ਼ੈਨੇਕਾ ਦੀ ਵੈਕਸੀਨ ਪ੍ਰਗਟਾਏ ਜਾ ਰਹੇ ਖਦਸ਼ਿਆਂ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਇਸ ਵੇਲੇ ਉਪਲਬਧ ਸਾਰੀਆਂ ਵੈਕਸੀਨ ਸੁਰੱਖਿਅਤ ਹਨ।

Video Ad
Video Ad