Home ਤਾਜ਼ਾ ਖਬਰਾਂ ਕੈਨੇਡਾ ਰਹਿੰਦੇ ਮਲਾਗਰ ਸਿੰਘ ਦੇ ਘਰ ਫਗਵਾੜਾ ਵਿਚ ਹੋਈ ਚੋਰੀ

ਕੈਨੇਡਾ ਰਹਿੰਦੇ ਮਲਾਗਰ ਸਿੰਘ ਦੇ ਘਰ ਫਗਵਾੜਾ ਵਿਚ ਹੋਈ ਚੋਰੀ

0


ਫਗਵਾੜਾ, 1 ਜੂਨ, ਹ.ਬ. : ਪਿੰਡ ਨਰੂੜ ਵਿੱਚ ਚੋਰਾਂ ਨੇ ਦੂਜੀ ਵਾਰ ਐਨਆਰਆਈ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ। ਚੋਰ ਰਸੋਈ ਅਤੇ ਬਾਥਰੂਮ ਵਿੱਚ ਲੱਗੀਆਂ ਟੁੱਟੀਆਂ, ਪਿੱਤਲ ਦੇ ਭਾਂਡੇ, ਗੀਜ਼ਰ, ਡੀਵੀਆਰ ਚੋਰੀ ਕਰਕੇ ਲੈ ਗਏ। ਘਰ ਦੇ ਮਾਲਕਾਂ ਅਨੁਸਾਰ ਕਰੀਬ ਦੋ ਲੱਖ ਦਾ ਨੁਕਸਾਨ ਹੋ ਗਿਆ ਹੈ। ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਪਿੰਡ ਨਰੂੜ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਲਾਗਰ ਸਿੰਘ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ, ਕੋਠੀ ਦੀ ਚਾਬੀ ਉਸ ਕੋਲ ਹੈ, ਬੁੱਧਵਾਰ ਸਵੇਰੇ ਕੋਠੀ ਦਾ ਗੇਟ ਖੋਲ੍ਹ ਕੇ ਅੰਦਰ ਗਿਆ ਤਾਂ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ। ਅਲਮੀਰਾ, ਟਰੰਕਾਂ ਦਾ ਸਾਮਾਨ ਖਿੱਲਰਿਆ ਪਿਆ ਸੀ, ਚੋਰ ਬਾਥਰੂਮ ਦਾ ਸਮਾਨ, ਗੀਜ਼ਰ, ਪਿੱਤਲ ਦੇ ਭਾਂਡੇ ਅਤੇ ਡੀ.ਵੀ.ਆਰ ਲੈ ਗਏ।

ਜਿਸ ਕਾਰਨ ਉਨ੍ਹਾਂ ਦਾ ਦੋ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ। 1 ਸਾਲ ਪਹਿਲਾਂ ਵੀ ਉਸ ਦੀ ਕੋਠੀ ਵਿੱਚ ਚੋਰੀ ਹੋ ਚੁੱਕੀ ਸੀ। ਚੋਰਾਂ ਨੇ 9 ਗਟਰਾਂ ਦੇ ਢੱਕਣ ਚੋਰੀ ਕਰਕੇ ਲੈ ਗਏ ਸੀ, ਹੁਣ ਫਿਰ ਤੋਂ ਚੋਰਾਂ ਨੇ ਕਰੀਬ 2 ਲੱਖ ਦਾ ਨੁਕਸਾਨ ਕੀਤਾ ਹੈ। ਘਰ ਵਿੱਚ ਕੈਮਰੇ ਵੀ ਲੱਗੇ ਹੋਏ ਹਨ ਅਤੇ ਚੋਰ ਡੀਵੀਆਰ ਵੀ ਲੈ ਗਏ ਹਨ।