ਕੈਨੇਡਾ ਵਾਲੇ ਰਿਸ਼ਤੇਦਾਰ ਬਣ ਕੇ ਠੱਗੀ ਮਾਰਨ ਵਾਲੇ 2 ਹੋਰ ਦਿੱਲੀ ਤੋਂ ਕਾਬੂ

ਚੰਡੀਗੜ੍ਹ, 22 ਸਤੰਬਰ, ਹ.ਬ. : ਸਾਈਬਰ ਪੁਲਿਸ ਨੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਦੱਸ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਦਿੱਲੀ ਦੇ ਨਜਫ਼ਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਨੀਤ ਮਜੂਮਦਾਰ ਅਤੇ ਡੈਨੀਅਲ ਅਖਤਰ ਵਾਸੀ ਨਜਫਗੜ੍ਹ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਗਿਰੋਹ ਦੇ ਦੋ ਮੈਂਬਰਾਂ ਬਿਲਾਲ ਅਹਿਮਦ ਅਤੇ ਸ਼ਬੀ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਠੱਗੀ ਦੇ ਪੈਸੇ ਟਰਾਂਸਫਰ ਕਰਨ ਲਈ ਡੈਨੀਅਲ ਅਖਤਰ ਨੇ ਬੈਂਕ ਖਾਤੇ ਮੁਹੱਈਆ ਕਰਵਾਏ ਸਨ। ਸਾਈਬਰ ਸੈੱਲ ਨੇ ਜਾਂਚ ’ਚ ਪਾਇਆ ਕਿ ਦੋਸ਼ੀ ਡੇਨੀਅਲ ਨੇ ਠੱਗੀ ਦਾ ਪੈਸਾ ਇਕੱਠਾ ਕਰਨ ਲਈ ਕਈ ਬੈਂਕ ਖਾਤੇ ਖੋਲ੍ਹੇ ਸਨ। ਉਸ ਨੇ ਇਹ ਬੈਂਕ ਖਾਤਾ ਆਪਣੇ ਦੋਸਤਾਂ ਅਹਿਮਰ ਹਸਨ ਉਰਫ ਪ੍ਰਿੰਸ ਵਾਸੀ ਬਿਹਾਰ, ਇੰਦਰੇਸ਼ ਅਲੀ ਵਾਸੀ ਰਾਜਸਥਾਨ ਅਤੇ ਗੁਲਸ਼ਨ ਵਾਸੀ ਗੁਰੂਗ੍ਰਾਮ ਨੂੰ ਦਿੱਤਾ ਸੀ। ਮੁਲਜ਼ਮ ਇਨ੍ਹਾਂ ਸਾਰੇ ਬੈਂਕ ਖਾਤਿਆਂ ਵਿੱਚ ਧੋਖੇ ਨਾਲ ਪੈਸੇ ਟਰਾਂਸਫਰ ਕਰਵਾ ਲੈਂਦੇ ਸਨ। ਇਸ ਸਬੰਧੀ ਮੁਲਜ਼ਮ ਦੀਨਦਿਆਲ ਨੇ ਦੱਸਿਆ ਕਿ ਉਪਰੋਕਤ ਤਿੰਨੋਂ ਦੋਸਤ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਨ। ਸਾਈਬਰ ਪੁਲਿਸ ਜਲਦੀ ਹੀ ਅੰਮ੍ਰਿਤਸਰ ਅਤੇ ਹੋਰ ਜੇਲ੍ਹਾਂ ਵਿੱਚ ਬੰਦ ਤਿੰਨਾਂ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰੇਗੀ।

Video Ad
Video Ad