Home ਕੈਨੇਡਾ ਕੈਨੇਡਾ : ਵੈਨਕੁਵਰ ਦੀ ਲਾਇਬਰੇਰੀ ’ਚ ਬੈਠੇ ਲੋਕਾਂ ’ਤੇ ਚਾਕੂ ਨਾਲ ਹਮਲਾ, 1 ਦੀ ਮੌਤ, ਕਈ ਜ਼ਖਮੀ

ਕੈਨੇਡਾ : ਵੈਨਕੁਵਰ ਦੀ ਲਾਇਬਰੇਰੀ ’ਚ ਬੈਠੇ ਲੋਕਾਂ ’ਤੇ ਚਾਕੂ ਨਾਲ ਹਮਲਾ, 1 ਦੀ ਮੌਤ, ਕਈ ਜ਼ਖਮੀ

0
ਕੈਨੇਡਾ : ਵੈਨਕੁਵਰ ਦੀ ਲਾਇਬਰੇਰੀ ’ਚ ਬੈਠੇ ਲੋਕਾਂ ’ਤੇ ਚਾਕੂ ਨਾਲ ਹਮਲਾ, 1 ਦੀ ਮੌਤ, ਕਈ ਜ਼ਖਮੀ

ਵੈਨਕੁਵਰ, 28 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿੱਚ ਇੱਕ ਪਬਲਿਕ ਲਾਇਬਰੇਰੀ ਵਿੱਚ ਬੈਠੇ ਲੋਕਾਂ ’ਤੇ ਇੱਕ ਸ਼ੱਕੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੂਤਰਾਂ ਮੁਤਾਬਕ ਇੱਕ ਸਿਰਫਿਰੇ ਨੇ ਲਾਇਬਰੇਰੀ ਵਿੱਚ ਬੈਠੇ ਲੋਕਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ’ਤੇ ਛੁੁਰੇ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਹੈ। ਫਿਲਹਾਲ ਘਟਨਾ ਪਿਛਲੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਹਮਲਾਵਰ ਕੋਲੋਂ ਪੁੱਛਗਿੱਛ ਕਰ ਰਹੀ ਹੈ।