Home ਇੰਮੀਗ੍ਰੇਸ਼ਨ ਕੈਨੇਡਾ ਵੱਲੋਂ ਇੰਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ, ਪਰ ਨਹੀਂ ਬੁੱਕ ਹੋ ਰਹੀਆਂ ਆਈਲਟਸ ਟੈਸਟ ਦੀਆਂ ਤਰੀਕਾਂ

ਕੈਨੇਡਾ ਵੱਲੋਂ ਇੰਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ, ਪਰ ਨਹੀਂ ਬੁੱਕ ਹੋ ਰਹੀਆਂ ਆਈਲਟਸ ਟੈਸਟ ਦੀਆਂ ਤਰੀਕਾਂ

0
ਕੈਨੇਡਾ ਵੱਲੋਂ ਇੰਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ, ਪਰ ਨਹੀਂ ਬੁੱਕ ਹੋ ਰਹੀਆਂ ਆਈਲਟਸ ਟੈਸਟ ਦੀਆਂ ਤਰੀਕਾਂ

ਵਿਨੀਪੈਗ, 18 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਵੱਲੋਂ ਨਵੇਂ ਇੰਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਬਿਨੈਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਉਨ੍ਹਾਂ ਦੀਆਂ ਆਈਲਟਸ ਟੈਸਟ ਦੀਆਂ ਤਰੀਕਾਂ ਬੁਕ ਨਹੀਂ ਹੋ ਪਾ ਰਹੀਆਂ। ਖ਼ਬਰ ਹੈ ਕਿ ਟੈਸਟ ਬੁੱਕ ਕਰਵਾਉਣ ਵਾਲਿਆਂ ਦਾ ਹੜ੍ਹ ਆ ਗਿਆ ਹੈ ਜਿਸ ਕਾਰਨ ਆਈਲਟਸ ਅਤੇ ਸੇਲਪਿੱਪ ਵੈੱਬਸਾਈਟਾਂ ਕ੍ਰੈਸ਼ ਹੋ ਗਈਆਂ ਹਨ। ਇਸ ਵਿਚਾਲੇ ਠੱਗ ਲੋਕ ਵੀ ਸਰਗਰਮ ਹੋ ਗਏ ਹਨ, ਜਿਨ੍ਹਾਂ ਤੋਂ ਬਚਣ ਦੀ ਲੋੜ ਹੈ।
ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਸਿਨੋ ਦੁਆਰਾ ਸੀਮਤ ਸਮੇਂ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ 90 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੱਕੀ ਇੰਮੀਗ੍ਰੇਸ਼ਨ ਦੇਣ ਦੇ ਐਲਾਨ ਮਗਰੋਂ ਅਤੇ ਇਨ੍ਹਾਂ ਪ੍ਰੋਗਰਾਮਾਂ ਲਈ ਬਿਨੈਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਟੈਸਟ ਦੇਣਾ ਲਾਜ਼ਮੀ ਹੋਣ ਕਾਰਨ ਕੈਨੇਡਾ ’ਚ ਅੰਗਰੇਜ਼ੀ ਭਾਸ਼ਾਵਾਂ ਦੇ ਟੈਸਟ ਕਰਾਉਣ ਵਾਲੀਆਂ, ਆਈਲਟਸ ਅਤੇ ਸੇਲਪਿੱਪ ਵੈਬਸਾਈਟਾਂ ’ਤੇ ਅਚਾਨਕ ਟੈਸਟ ਬੁੱਕ ਕਰਵਾਉਣ ਵਾਲਿਆਂ ਦੀ ਮੰਗ ਵਧਣ ਕਾਰਨ ਆਈਲਟਸ ਅਤੇ ਸੇਲਪਿੱਪ ਵੈੱਬਸਾਈਟਾਂ ਕ੍ਰੈਸ਼ ਹੋ ਗਈਆਂ ਹਨ, ਜਿਸ ਕਾਰਨ ਬਿਨੈਕਾਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੋਵੇਂ ਟੈਸਟ ਆਯੋਜਿਤ ਕੰਪਨੀਆਂ ਦਾ ਕਹਿਣਾ ਹੈ ਕਿ ਭਾਸ਼ਾ ਦੀ ਨਵੀਂ ਮੰਗ ਨੂੰ ਪੂਰਾ ਕਰਨ ਅਤੇ ਵੈੱਬਸਾਈਟ ਨੂੰ ਸਥਿਰ ਕਰਨ ਲਈ ਉਹ ਲਗਾਤਾਰ ਕੰਮ ਕਰੇ ਹਨ ਅਤੇ ਇਨ੍ਹਾਂ ਪ੍ਰੀਖਿਆਵਾਂ ਦੀ ਉਪਲਬਧਤਾ ਨੂੰ ਟੈਸਟ ਦੇਣ ਵਾਲਿਆਂ ਦੇ ਅਨੁਕੂਲ ਬਣਾਉਣ ਲਈ ਵਧਾ ਵੀ ਰਹੇ ਹਨ।