ਸੀਬੀਐਸਏ ਨੇ ਅੰਕੜੇ ਤੇ ਹੋਰ ਵੇਰਵੇ ਦੇਣ ਤੋਂ ਕੀਤਾ ਇਨਕਾਰ
ਔਟਵਾ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਨੇ ਦੇਸ਼-Çਨਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਬਾਰੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਇਨ੍ਹਾਂ ਦੀ ਗਿਣਤੀ 700 ਦੱਸੀ ਜਾ ਰਹੀ ਹੈ, ਪਰ ਸੀਬੀਐਸਏ ਨੇ ਇਸ ਬਾਰੇ ਕੁਝ ਵੀ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਉੱਧਰ ਜਲੰਧਰ ਪੁਲਿਸ ਨੇ ਉਸ ਟਰੈਵਲ ਏਜੰਟ ਦਾ ਦਫ਼ਤਰ ਲੱਭ ਲਿਆ ਹੈ, ਜਿਸ ਨੇ ਇਨ੍ਹਾਂ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ੇ ਦੇ ਦਸਤਾਵੇਜ਼ ਤਿਆਰ ਕੀਤੇ ਸੀ।
