Home ਕੈਨੇਡਾ ਕੈਨੇਡਾ ਵੱਸਦੇ ਪੰਜਾਬੀਆਂ ਨੇ ਕੀਤਾ ਮਾਵਾਂ ਨੂੰ ਯਾਦ

ਕੈਨੇਡਾ ਵੱਸਦੇ ਪੰਜਾਬੀਆਂ ਨੇ ਕੀਤਾ ਮਾਵਾਂ ਨੂੰ ਯਾਦ

0


ਮਾਂ ਦਿਵਸ ਦੇ ਸਬੰਧ ’ਚ ਕਰਾਇਆ ਗਿਆ ਸਮਾਗਮ
ਬਰੈਂਪਟਨ, 16 ਮਈ (ਤਰਨਜੀਤ ਕੌਰ ਘੁੰਮਣ) :
ਬਰੈਂਪਟਨ ਵਿਖੇ ਮਾਂ ਦਿਵਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ।ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ , ਓਨਟਾਰੀਓ ਫ੍ਰੈਂਡਸ ਕਲੱਬ ਬਰੈਂਪਟਨ ,ਪਬਪਾ ਤੇ ਪੰਜਾਬੀ ਜਗਤ ਸਭਾ ਵੱਲੋਂ ਮਿਲ ਕੇ ਸਾਂਝੇ ਤੌਰ ਤੇ ਬਰੈਂਪਟਨ ਵਿਖੇ ਮਦਰਸ ਡੇਅ ਦੇ ਮੌਕੇ ਤੇ ਮਾਂਵਾਂ ਨੂੰ ਸਨਮਾਨਿਤ ਕਰਨ ਲਈ ਇਸ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਸੀ। ਜਿਸ ਦੌਰਾਨ ਬੱਚਿਆਂ ਵੱਲੋਂ ਆਪਣੇ ਮਾਪਿਆਂ ਨਾਲ ਸ਼ਿਰਕਤ ਕੀਤੀ ਗਈ। ਵੱਖ ਵੱਕ ਬੁਲਾਰਿਆਂ ਨੇ ਇਸ ਮੌਕੇ ਤੇ ਮਾਂ ਨੂੰ ਸਰਪਿਤ ਆਪਣੇ ਵਿਚਾਰ ਪੇਸ਼ ਕੀਤੇ। ਅਤੇ ਜ਼ਿੰਦਗੀ ਵਿੱਚ ਮਾਂ ਦੇ ਮਹੱਤਵ ਬਾਰੇ ਗੱਲਬਾਤ ਕੀਤੀ। ਇਸ ਮੌਕੇ ਤੇ ਐਮਪੀ ਸੋਨੀਆ ਸਿੱਧੂ ਵੱਲੋਂ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ
ਸਮਾਗਮਤ ’ਚ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਮਾਂ ਦਿਵਸ ਨੂੰ ਸਬਧੰਤ ਇੱਕ ਕੇਕ ਵੀ ਕੱਟਿਆ ਗਿਆ।ਦੂਜੇ ਪਾਸੇ ਸੀਨੀਅਰਸ ਨੇ ਵੀ ਪੂਰੀਆਂ ਰੌਣਕਾਂ ਲਗਾ ਦਿੱਤੀਆਂ। ਉਹਨਾਂ ਵੱਲੋਂ ਪੰਜਾਬੀ ਗਾਣਿਆਂ ਤੇ ਕਮਾਲ ਦਾ ਡਾਂਸ ਪੇਸ਼ ਕੀਤਾ ਗਿਆ। ਇਸ ਬਾਰੇ ਵਿੱਚ ਕਲੱਬ ਦੇ ਮੈਂਬਰ ਮਨਮੋਹਨ ਵਾਲੀਆ ਵੱਲੋਂ ਹਮਦਰਦ ਟੀਵੀ ਨਾਲ ਖਾਸ ਗੱਲਬਾਤ ਕੀਤੀ ਗਈ।
ਇਸ ਸਮਾਗਮ ਦਾ ਮੁੱਖ ਮਕਸਦ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਮਾਂ ਦੇ ਮਹੱਤਵ ਤੇ ਚਾਨਣਾ ਪਾਉਣਾ ਸੀ ਕਿ ਜੇਕਰ ਮਾਂ ਚਾਹੇ ਤਾਂ ਉਹ ਆਪਣੇ ਬੱਚੇ ਨੂੰ ਸਹੀ ਪਾਸੇ ਲਾ ਸਕਦੀ ਹੈ ਤੇ ਜੇਕਰ ਮਾਂ ਧਿਆਨ ਨਾ ਦਵੇ ਤਾਂ ਬੱਚੇ ਕਿੰਝ ਬੁਰੀ ਸੰਗਤ ਵਿੱਚ ਜਾ ਸਕਦੇ ਹਨ। ਮਾਂ ਕਿਵੇਂ ਆਪਣੇ ਬੱਚਿਆਂ ਤ1ੇ ਪ੍ਰਭਾਵ ਪਾਉਂਦੀ ਹੈ ਤੇ ਅੱਜ ਦੇ ਸਮੈਂ ਵਿੱਚ ਮਾਂਵਾਂ ਆਪਣੇ ਬੱਚਿਆਂ ਨਾਲ ਕਿੰਝ ਰਹਿਣ। ਹਮਦਰਦ ਟੀਵੀ ਦੇ ਮੈਜੇਜਿੰਗ ਡਾਇਰੈਕਟਰ ਸ ਅਮਰ ਸਿੰਘ ਭੁੱਲਰ ਵੱਲੋਂ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਤਿੇ ਗਏ ਅਤੇ ਅੱਜ ਦੇ ਬੱਚਿਆਂ ਨੂੰ ਨਸੀਹਤ ਦÇੱਤੀ ਕਿ ਉਹ ਕਿਵੇਂ ਆਪਣੀਆਂ ਮਾਵਾਂ ਨਾਲ ਸਮਾਂ ਬਿਤਾਉਣ। ਮਾਵਾਂ ਨੂੰ ਕੁਝ ਨਹੀਂ ਚਾਹੀਦਾ ਤੇ ਜੇਕਰ ਚਾਹੀਦਾ ਹੈ ਤਾਂ ਬੱਚਿਆਂ ਵੱਲੋਂ ਪਿਆਰ ਭਰੇ ਦੋ ਬੋਲ ਤੇ ਉਹਨਾਂ ਲਈ ਥੌੜਾ ਜਿਹਾ ਸਮਾਂ।ਉੱਥੇ ਹੀ ਪੰਜਾਬੀ ਜਗਤ ਸਭਾ ਦੇ ਚੇਅਰਮੈਨ ਸ ਅਜਾਇਬ ਸਿੰਘ ਚੱਠਾ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।