ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚੋਂ ਬਰੀ ਹੋਏ ਮੇਜਰ ਜਨਰਲ ਨੇ ਚੁੱਕਿਆ ਕਦਮ
ਔਟਵਾ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਪਿਛਲੇ ਸਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚੋਂ ਬਰੀ ਹੋਏ ਮੇਜਰ ਜਨਰਲ ਡੈਨੀ ਫੋਰਟਿਨ ਨੇ ਫੈਡਰਲ ਸਰਕਾਰ ’ਤੇ 60 ਲੱਖ ਡਾਲਰ ਦਾ ਮੁਕੱਦਮਾ ਕਰ ਦਿੱਤਾ, ਜਿਸ ਵਿੱਚ ਉਸ ਨੇ ਪੀਐਮ ਟਰੂਡੋ ਤੇ ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਸਣੇ 16 ਲੋਕਾਂ ਦਾ ਨਾਮ ਦਰਜ ਕਰਵਾਇਆ।
