Home ਕੈਨੇਡਾ ਕੈਨੇਡੀਅਨ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਆਸ ਦੀ ਕਿਰਨ ਬਣੀ ਤੂਰ ਫੈਮਿਲੀ : ਫਾਊਂਡੇਸ਼ਨ ਨੇ ਕੀਤੇ ਦਾਨ 10 ਲੱਖ ਡਾਲਰ

ਕੈਨੇਡੀਅਨ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਆਸ ਦੀ ਕਿਰਨ ਬਣੀ ਤੂਰ ਫੈਮਿਲੀ : ਫਾਊਂਡੇਸ਼ਨ ਨੇ ਕੀਤੇ ਦਾਨ 10 ਲੱਖ ਡਾਲਰ

0
ਕੈਨੇਡੀਅਨ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਆਸ ਦੀ ਕਿਰਨ ਬਣੀ ਤੂਰ ਫੈਮਿਲੀ : ਫਾਊਂਡੇਸ਼ਨ ਨੇ ਕੀਤੇ ਦਾਨ 10 ਲੱਖ ਡਾਲਰ

ਟਰਾਂਟੋ 30 ਮਾਰਚ (ਹਮਦਰਦ ਬਿਊਰੋ):-ਕੈਨੇਡਾ ਦੇ ਉਘੇ ਪੰਜਾਬੀ ਬਿਜਨੈਸਮੈਨ, ਡੇਢ ਦਰਜਨ ਦੇ ਕਰੀਬ ਫਾਈਵ ਸਟਾਰ ਹੋਟਲਾਂ ਦੇ ਮਾਲਕ ਤੇ ਉਘੇ ਦਾਨੀ ਤੇ ਪੰਜਾਬ ਦੇ ਸੀਨੀਅਰ ਕਾਗਰਸੀ ਆਗੂ ਤੇ ਸਾਬਕਾ ਵਿਧਾਇਕ ਜਗਰਾਉਂ ਸ੍ਰ: ਗੁਰਦੀਪ ਸਿੰਘ ਭੈਣੀ ਦੇ ਸਪੁੱਤਰ ਸ੍ਰ:ਸੁਖਦੇਵ ਸਿੰਘ ਤੂਰ ਤੇ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਸੁਖਜੀਤ ਕੌਰ ਤੂਰ ਤੇ ਉਨ੍ਹਾਂ ਦੇ ਪਰਿਵਾਰ ਵਲੋਂ ‘ਦਾ ਤੂਰ ਫੈਮਿਲੀ ਫਾਊਂਡੇਸ਼’ ਸਥਾਪਿਤ ਕਰਕੇ ਅਨੇਕਾਂ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕੀਤਾ ਗਿਆ ਹੈ। 2017 ਵਿਚ ਨੈਵੀਗੇਟ ਸਥਾਪਿਤ ਕਰਕੇ ਮਾਨਸਿਕ ਤੌਰ ਤੇ ਬਿਮਾਰ ਕੈਨੇਡੀਅਨ ਨੌਜਵਾਨਾਂ ਮਰੀਜ਼ਾਂ ਲਈ ਤੂਰ ਪਰਿਵਾਰ ਇਕ ਆਸ ਦੀ ਕਿਰਨ ਬਣ ਕੇ ਸਾਹਮਣੇ ਆਇਆ ਹੈ। ਤੂਰ ਪਰਿਵਾਰ ਵਲੋਂ ਸਥਾਪਿਤ ਫਾਊਂਡੇਸ਼ਨ ਵਲੋਂ ਬੀਤੇ ਦਿਨੀਂ ਨੈਵੀਗੇਟ ਨੂੰ 10 ਲੱਖ ਡਾਲਰ ਦਾ ਦਾਨ ਦੇ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਆਪਣੇ ਪਰਿਵਾਰ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦਾ ਨਾਂ ਵੀ ਰੋਸ਼ਨ ਕੀਤਾ ਹੈ।
ਸ੍ਰ: ਸੁਖਦੇਵ ਸਿੰਘ ਤੂਰ ਦੇ ਪਰਿਵਾਰ ਵਲੋਂ ਕੈਨੇਡਾ ਵਿਚ ਆ ਕੇ ਕਾਮਯਾਬੀ ਦੇ ਝੰਡੇ ਗੱਡੇ ਹਨ ਤੇ ਉਥੇ ਉਨ੍ਹਾਂ ਨੇ ਜਿਥੇ ਆਪਣਾ ਕਾਰੋਬਾਰ ਵਧਾਇਆ ਹੈ ਉਥੇ ਕੈਨੇਡਾ ਦੇ ਆਰਥਿਕ ਵਿਕਾਸ ਵੱਡਾ ਯੋਗਦਾਨ ਪਾਇਆ ਹੈ। ਤੂਰ ਪਰਿਵਾਰ ਸਿਰਫ ਕਾਰੋਬਾਰ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਦੇ ਹੋਟਲਾਂ ਵਿਚ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਤੂਰ ਪਰਿਵਾਰ ਆਪਣੀ ਆਮਦਨ ਦੇ ਦਸ਼ਵੰਦ ਨਾਲ ਬਹੁਤ ਸਾਰੇ ਉਪਕਾਰੀ ਕੰਮ ਵੀ ਕਰ ਰਿਹਾ ਹੈ। ਕੈਨੇਡਾ ਵਿਚ ਪੰਜਾਬ ਤੋਂ ਲੁਧਿਆਣਾ ਜਿਲ੍ਹੇ ਨਾਲ ਸਬੰਧਿਤ ਪਿੰਡ ਭੈਣੀ ਦੇ ਜੰਮਪਲ ਸੁਖਦੇਵ ਸਿੰਘ ਤੂਰ ਦੇ ਪਰਿਵਾਰ ਨੇ ਇਹ ਗੱਲ ਠਾਣ ਲਈ ਹੈ ਕਿ ਲੋੜਵੰਦ ਲੋਕਾਂ ਦੀ ਜਿੰਨੀ ਵੀ ਮੱਦਦ ਕੀਤੀ ਜਾ ਸਕੇ ਉਨ੍ਹਾਂ ਦੀ ਫਾਊਂਡੇਸ਼ਨ ਵਲੋਂ ਕੀਤੀ ਜਾਵੇਗੀ। ਸ੍ਰ: ਤੂਰ ਨੇ ‘ਹਮਦਰਦ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਮੁਲਕ ਕੈਨੇਡਾ ਨੇ ਉਨ੍ਹਾਂ ਨੂੰ ਅਣਗਿਣਤ ਮੌਕੇ ਦਿੱਤੇ ਹਨ ਤੇ ਹੁਣ ਉਨ੍ਹਾਂ ਦੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਕੈਨੇਡਾ ਤੇ ਇਥੋਂ ਦੇ ਲੋਕਾਂ ਲਈ ਵੀ ਕੁਝ ਕੀਤਾ ਜਾਵੇ ਤੇ ਇਹ ਉਨ੍ਹਾਂ ਦਾ ਫਰਜ਼ ਵੀ ਹੈ ਤੇ ਕਰਤੱਵ ਵੀ ਹੈ। ਲੱਗਭਗ ਪਿਛਲੇ ਤਿੰਨ ਦਹਾਕਿਆਂ ਤੋਂ ਇਸ ਕਾਰਜ ਲਈ ਜਦੋਂ ਵੀ ਕਦੇ ਭਾਈਚਾਰੇ ਦੇ ਲੋਕਾਂ ਨੂੰ ਲੋੜ ਪੈਂਦੀ ਹੈ ਤਾਂ ਉਨ੍ਹਾਂ ਦੀ ਮੱਦਦ ਲਈ ਅੱਗੇ ਆਏ ਹਨ।

 

ਸ੍ਰ: ਸੁਖਦੇਵ ਸਿੰਘ ਤੂਰ ਤੇ ਉਨ੍ਹਾਂ ਦੀ ਧਰਮ ਪਤਨੀ ਸੁਖਜੀਤ ਕੌਰ ਤੂਰ ਤੇ ਇਕਲੌਤਾ ਬੇਟਾ ਤੇ ਤਿੰਨ ਬੇਟੀਆਂ ਇਕ ਜੁੱਟ ਹੋ ਕੇ ਫਾਉਂਡੇਸ਼ਨ ਵਲੋਂ ਅਜੋਕੇ ਹਲਾਤਾਂ ਵਿਚ ਹਰ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨੳ ਪਾਉਣ ਲਈ ਤੱਤਪਰ ਹਨ ਤੇ ਜਿਸ ਸੰਸਥਾ ਨੂੰ 10 ਲੱਖ ਡਾਲਰ ਬੀਤੇ ਦਿਨੀਂ ਦਾਨ ਦਿੱਤਾ ਹੈ ਉਹ ਉਸ ਨੈਵੀਗੇਟ ਸੰਸਥਾ ਵਲੋਂ ਮਾਨਸਿਕ ਤੌਰ ਤੇ ਬਿਮਾਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਨੌਜਵਾਨਾਂ ਨੂੰ ਫੈਮਿਲੀ ਐਜ਼ੂਕੇਸ਼ਨ ਪ੍ਰੋਗਰਾਮ ਸਿਖਲਾਈ, ਪੜ੍ਹਾਈ ਤੇ ਰੁਜ਼ਗਾਰ ਦੇ ਕੇ ਮੱਦਦ ਕੀਤੀ ਜਾ ਰਹੀ ਹੈ। ਸ੍ਰ: ਤੂਰ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਇਹ ਪੈਂਡਾਂ ਬਹੁਤ ਲੰਮਾਂ ਹੈ ਪਰ ਇਹ ਜੋ ਦਾਨ ਕੀਤਾ ਹੈ ਇਸ ਨਾਲ ਉਨ੍ਹਾਂ ਨੇ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੇ ਕੈਨੇਡੀਅ ਨੌਜਵਾਨਾਂ ਦੇ ਸੁਪਨੇ ਪੂਰੇ ਹੋ ਸਕਣ। ਟਰਾਂਟੋ ਡਾਊਨ ਟਾਊਨ ਵਿਖੇ ਇਸ ਹਸਪਤਾਲ ਦੇ ਅੰਦਰ ਵੜਦਿਆਂ ਹੀ ਤੂਰ ਫਾਊਂਡੇਸ਼ਨ ਦਾ ਵੱਡੇ ਅੱਖਰਾਂ ਵਿਚ ਹਸਪਤਾਲ ਨੂੰ ਦਿੱਤੇ ਦਾਨ ਬਦਲੇ ਧੰਨਵਾਦ ਕੀਤਾ ਹੋਇਆ ਹੈ ਜਿਸ ਨੂੰ ਵੇਖ ਜਿਥੇ ਹੋਰ ਕੌਮਾਂ ਦੇ ਲੋਕ ਪ੍ਰਭਾਵਿਤ ਹੁੰਦੇ ਹਨ ਉਥੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਹੁੰਦਾ ਹੈ। ਸ੍ਰ: ਸੁਖਦੇਵ ਸਿੰਘ ਤੂਰ ਨੇ ਟਰਾਂਟੋ ਡਾਊਨ ਟਾਊਨ ਵਿਖੇ ਇਕ ਬਹੁਤ ਵੱਡਾ ਪ੍ਰੋਜੈਕਟ ਆਰੰਭਿਆ ਹੈ। ਕੈਨੇਡਾ ਦੇ ਹੋਟਲਾਂ ਦੇ ਕਾਰੋਬਾਰ ਵਿਚ ਉਨ੍ਹਾਂ ਦਾ ਨਾਂ ਪਹਿਲੀ ਕਤਾਰ ਵਿਚ ਆਉਂਦਾ ਹੈ। ਪੰਜਾਬੀ ਭਾਈਚਾਰਾ ਹੀ ਨਹੀਂ ਸਗੋਂ ਕੈਨੇਡਾ ਦੀਆਂ ਹੋਰ ਬਹੁਤ ਸਾਰੀਆਂ ਕੌਮਾਂ ਦੇ ਲੋਕ ਵੀ ਤੂਰ ਪਰਿਵਾਰ ਵਲੋਂ ਕੀਤੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹਨ। ਤੂਰ ਪਰਿਵਾਰ ਲੰਮੇ ਅਰਸੇ ਤੋਂ ਟਰਾਂਟੋ ਲਾਗਲੇ ਮਿਸੀਸਾਗਾ ਸ਼ਹਿਰ ਵਿਖੇ ਰਹਿ ਰਹੇ ਹਨ ਤੇ ਉਨ੍ਹਾਂ ਦੀਆਂ ਦੋ ਬੇਟੀਆਂ ਵਿਆਹੀਆਂ ਹੋਈਆਂ ਹਨ।