ਔਟਵਾ, 11 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਹਾਊਸ ਆਫ਼ ਕਾਮਨਜ਼ ਦੀ ਮਨਜ਼ੂਰੀ ਮਗਰੋਂ ਸੈਨੇਟ ਨੇ ਵੀ ਗਰੋਸਰੀ ਰਿਬੇਟ ਸਬੰਧੀ ਬਿਲ ਪਾਸ ਕਰ ਦਿੱਤਾ। ਹੁਣ ਜਲਦ ਹੀ ਸ਼ਾਹੀ ਪ੍ਰਵਾਨਗੀ ਭਾਵ ਮਿਲਣ ਮਗਰੋਂ ਇਹ ਬਿਲ ਕਾਨੂੰਨ ਦਾ ਰੂਪ ਲੈ ਲਏਗਾ। ਸੈਨੇਟ ਨੇ ਅਧਿਐਨ ਮਗਰੋਂ ਬਿੱਲ ਸੀ-46 ਉੱਤੇ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ। ਸ਼ਾਹੀ ਮੋਹਰ ਲੱਗ ਜਾਣ ਤੋਂ ਬਾਅਦ 11 ਮਿਲੀਅਨ ਯੋਗ ਕੈਨੇਡੀਅਨ ਲੋਕਾਂ ਨੂੰ ਗਰੌਸਰੀ ਰਿਬੇਟ ਸਬੰਧੀ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਲਈ ਸਰਕਾਰ ਵੱਲੋਂ 2.5 ਬਿਲੀਅਨ ਡਾਲਰ ਦੀ ਰਕਮ ਰਾਖਵੀਂ ਰੱਖੀ ਗਈ ਹੈ।