ਕੈਪਟਨ ਦੀ ਤੁਲਨਾ ਬਾਬਾ ਨਾਨਕ ਨਾਲ ਕਰਨ ’ਤੇ ਵਿਧਾਇਕ ਨੇ ਮੰਗੀ ਮਾਫ਼ੀ

ਪਠਾਨਕੋਟ, 29 ਮਾਰਚ, ਹ.ਬ. : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਨਾਨਕ ਦੇਵ ਜੀ, ਭਗਵਾਨ ਰਾਮ ਅਤੇ ਸੰਤ ਰਵਿਦਾਸ ਨਾਲ ਕਰਨ ’ਤੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਮਾਫ਼ੀ ਮੰਗ ਲਈ।
ਤਿੰਨ ਦਿਨ ਪਹਿਲਾਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਇਹ ਬਿਆਨ ਦਿੱਤਾ ਸੀ। ਇਸ ਕਾਰਨ ਜ਼ਿਲ੍ਹੇ ਦੇ ਕੁਝ ਸੰਗਠਨਾਂ ਵਿਚ ਰੋਸ ਸੀ। ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੰਵਰ ਮਿੰਟੂ ਅਤੇ ਗੁਰਮਿੰਦਰ ਸਿੰਘ ਚਾਵਲਾ ਦੀ ਅਗਵਾਈ ਵਿਚ ਵਿਧਾਇਕ ਦੇ ਸੁੰਦਰ ਚੱਕ ਸਥਿਤ ਦਫਤਰ ਦਾ ਘਿਰਾਉ ਕੀਤਾ। ਇਸ ਦੌਰਾਨ ਵਿਧਾÎੲਕ ਨੇ ਸਾਰਿਆਂ ਤੋਂ ਮਾਫ਼ੀ ਮੰਗ ਲਈ। ਇਸ ਤੋਂ ਬਾਅਦ ਅਕਾਲੀ ਦਲ ਦੇ ਨੇਤਾਵਾਂ ਅਤੇ ਸੰਗਲ ਨੇ ਧਰਨਾ ਚੁੱਕ ਲਿਆ। ਜੋਗਿੰਦਰ ਪਾਲ ਨੇ ਕਿਹਾ ਕਿ ਮੀਡੀਆ ਨੇ ਉਨ੍ਹਾਂ ਦਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਸ ਨਾਲ ਕੁਝ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ, ਲੇਕਿਨ ਧਰਮ ਦੇ ਨਾਂ ’ਤੇ ਰਾਜਨੀਤੀ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੀ।

Video Ad
Video Ad