ਕੈਪਿਟਲ ਹਿੰਸਾ ਮਾਮਲੇ ਵਿਚ ਵੱਡਾ ਖੁਲਾਸਾ

ਟਰੰਪ ਦੇ ਝੂਠ ਦਾ ਸਾਥ ਦੇਣ ਵਾਲੇ ਨੇਤਾਵਾਂ ਨੂੰ ਵੱਡੀ ਕੰਪਨੀਆਂ ਨੇ ਦਿੱਤਾ ਪੈਸਾ
ਵਾਸ਼ਿੰਗਟਨ, 20 ਜੂਨ, ਹ.ਬ. : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਝੂਠ ਨੂੰ ਅੱਗੇ ਵਧਾਉਣ ਵਿੱਚ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦਾ ਵੀ ਹੱਥ ਰਿਹਾ ਹੈ। ਉਹ ਟਰੰਪ ਦੇ ਝੂਠ, ਨਫ਼ਰਤ ਅਤੇ ਹਿੰਸਾ ਫੈਲਾਉਣ ਦੀਆਂ ਗਤੀਵਿਧੀਆਂ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਰਿਪਬਲਿਕਨਾਂ ਨੂੰ ਫੰਡਿੰਗ ਕਰ ਰਹੇ ਸਨ। ਅਜਿਹਾ 6 ਜਨਵਰੀ, 2020 ਨੂੰ ਕੈਪੀਟਲ ਹਿੱਲਜ਼ ’ਤੇ ਹੋਏ ਹਮਲੇ ਤੋਂ ਬਾਅਦ ਵੀ ਹੋਇਆ । ਹਿੰਸਾ ਤੋਂ ਤੁਰੰਤ ਬਾਅਦ, ਸੈਂਕੜੇ ਕਾਰਪੋਰੇਟਾਂ ਨੇ ਅਜਿਹੇ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਪੈਸੇ ਦਾਨ ਕਰਨ ’ਤੇ ਰੋਕ ਦਾ ਐਲਾਨ ਕੀਤਾ ਜਿਨ੍ਹਾਂ ਨੇ ਜੋਅ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਵਿਰੁੱਧ ਵੋਟ ਦਿੱਤੀ ਸੀ।
ਹਮਲੇ ਦੇ ਇੱਕ ਹਫ਼ਤੇ ਬਾਅਦ, ਟੋਇਟਾ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਹਾਲ ਹੀ ਦੀਆਂ ਘਟਨਾਵਾਂ ਅਤੇ ਰਾਜਧਾਨੀ ’ਤੇ ਭਿਆਨਕ ਹਮਲੇ ਦੇ ਮੱਦੇਨਜ਼ਰ ਆਪਣੇ ਦਾਨ ਦੇ ਮਾਪਦੰਡਾਂ ਨੂੰ ਦੁਬਾਰਾ ਤੈਅ ਕਰ ਰਹੀ ਹੈ। ਇਸ ਦੇ ਬਾਵਜੂਦ ਟੋਇਟਾ ਨੇ 1 ਅਪ੍ਰੈਲ 2021 ਤੱਕ 39 ਰਿਪਬਲਿਕਨ ਸੰਸਦ ਮੈਂਬਰਾਂ ਨੂੰ 48 ਲੱਖ ਰੁਪਏ ਦਿੱਤੇ । ਟਰੰਪ ਦੇ ਕਰੀਬੀ ਸਹਿਯੋਗੀ ਅਤੇ ਉਨ੍ਹਾਂ ਦੇ ਹਰ ਝੂਠ ਦਾ ਸਾਥ ਦੇਣ ਵਾਲੇ ਐਰਿਜ਼ੋਨਾ ਦੇ ਰਿਪਬਲਿਕਨ ਸਾਂਸਦ ਰਹੇ ਐਂਡੀ ਬਿਗਸ ਨੂੰ 78 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਨਕਦ ਦਾਨ ਦਿੱਤਾ ਸੀ।

Video Ad
Video Ad