ਕੈਲਗਰੀ, 11 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਵਿਖੇ ਭਾਰਤੀ ਮੂਲ ਦੀ ਔਰਤ ਤੋਂ 35 ਹਜ਼ਾਰ ਡਾਲਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇਕ ਸ਼ਖਸ ਨੇ ਇੰਦੂ ਪਾਲ ਦਾ ਧਿਆਨ ਵੰਡਾਉਂਦਿਆਂ ਉਸ ਦੇ ਕਰੈਡਿਟ ਕਾਰਡਜ਼ ਰਾਹੀਂ ਇਹ ਲੁੱਟ ਕੀਤੀ। ਰਿਪੋਰਟ ਮੁਤਾਬਕ ਇਕ ਸ਼ਖਸ ਇੰਦੂ ਪਾਲ ਦੀ ਗੱਡੀ ਕੋਲ ਆਇਆ ਅਤੇ ਟਾਇਰ ਪੈਂਚਰ ਹੋਣ ਦਾ ਇਸ਼ਾਰਾ ਕੀਤਾ। ਜਦੋਂ ਇੰਦੂ ਪਾਲ ਬਾਹਰ ਨਿਕਲੀ ਤੋਂ ਟਾਇਰ ਠੀਕ ਸੀ। ਫਿਰ ਉਸ ਨੇ ਕਿਹਾ ਕਿ ਦੂਜੇ ਪਾਸੇ ਵਾਲਾ ਟਾਇਰ ਠੀਕ ਨਹੀਂ। ਇਹ ਦੇਖਣ ਇੰਦੂ ਗੱਡੀ ਦੇ ਦੂਜੇ ਪਾਸੇ ਗਈ ਤਾਂ ਕੋਈ ਸਮੱਸਿਆ ਨਜ਼ਰ ਨਾ ਆਈ ਪਰ ਇਥੇ ਅਸਲ ਸਮੱਸਿਆ ਸ਼ੁਰੂ ਹੋ ਗਈ।