Home ਅਮਰੀਕਾ ਕੈਲੀਫੋਰਨੀਆ ਵਿਚ ਬੱਚੇ ਅਤੇ ਮਾਂ ਸਮੇਤ ਛੇ ਲੋਕਾਂ ਦੀ ਹੱਤਿਆ

ਕੈਲੀਫੋਰਨੀਆ ਵਿਚ ਬੱਚੇ ਅਤੇ ਮਾਂ ਸਮੇਤ ਛੇ ਲੋਕਾਂ ਦੀ ਹੱਤਿਆ

0
ਕੈਲੀਫੋਰਨੀਆ ਵਿਚ ਬੱਚੇ ਅਤੇ ਮਾਂ ਸਮੇਤ ਛੇ ਲੋਕਾਂ ਦੀ ਹੱਤਿਆ

ਕੈਲੀਫੋਰਨੀਆ, 17 ਜਨਵਰੀ, ਹ.ਬ. : ਤੁਲਾਰੇ ਕਾਊਂਟੀ ਦੇ ਸ਼ੈਰਿਫ ਮਾਈਕ ਬੌਡਰੈਕਸ ਨੇ ਸੋਮਵਾਰ ਨੂੰ ਦੱਸਿਆ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗੋਸ਼ੇਨ ’ਚ ਹੋਈ ਗੋਲੀਬਾਰੀ ’ਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਸੋਮਵਾਰ ਤੜਕੇ ਮੱਧ ਕੈਲੀਫੋਰਨੀਆ ਦੇ ਇੱਕ ਘਰ ਵਿੱਚ ਹੋਈ। ਪੁਲਿਸ ਘੱਟੋ-ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਸ਼ੈਰਿਫ ਨੇ ਕਿਹਾ ਕਿ ਕੁੱਲ ਛੇ ਪੀੜਤ ਹਨ। ਇਸ ਦੀ ਇੱਕ ਵੀਡੀਓ ਤੁਲਾਰੇ ਕਾਉਂਟੀ ਸ਼ੈਰਿਫ ਆਫਿਸ (ਟੀਸੀਐਸਓ) ਦੇ ਫੇਸਬੁੱਕ ਪੇਜ ’ਤੇ ਪੋਸਟ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਇੱਕ 17 ਸਾਲਾ ਮਾਂ ਅਤੇ ਉਸ ਦਾ ਛੇ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ।