ਵਕੀਲ ਨੇ ਚੁੱਕਿਆ ਖੌਫ਼ਨਾਕ ਕਦਮ
ਨਵੀਂ ਦਿੱਲੀ, 21 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਹੁਣ ਲੋਕ ਅਦਾਲਤਾਂ ਵਿੱਚ ਵੀ ਸੁਰੱਖਿਅਤ ਨਹੀਂ, ਕਿਉਂਕਿ ਨਿੱਤ ਦਿਨ ਇੱਥੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਇਹੋ ਜਿਹੀ ਹੀ ਇੱਕ ਹੋਰ ਤਾਜ਼ਾ ਘਟਨਾ ਵਾਪਰੀ ਐ, ਜਿਸ ਵਿੱਚ ਕੋਰਟ ’ਚ ਗਵਾਹੀ ਦੇਣ ਆਈ ਮਹਿਲਾ ’ਤੇ ਇੱਕ ਵਕੀਲ ਨੇ ਹੀ ਫਾਇਰ ਕਰ ਦਿੱਤੇ। ਇਸ ਦੌਰਾਨ ਦੋ ਗੋਲੀਆਂ ਪੇਟ ਵਿੱਚ ਲੱਗਣ ਕਾਰਨ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ।