Home ਪੰਜਾਬ ਕੋਰੋਨਾ ਕਾਰਨ ਪੰਜਾਬ ਵਿਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਟਲੀਆਂ

ਕੋਰੋਨਾ ਕਾਰਨ ਪੰਜਾਬ ਵਿਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਟਲੀਆਂ

0
ਕੋਰੋਨਾ ਕਾਰਨ ਪੰਜਾਬ ਵਿਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਟਲੀਆਂ

ਚੰਡੀਗੜ੍ਹ, 16 ਮਾਰਚ, ਹ.ਬ. : ਪੰਜਾਬ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨੂੰ ਇੱਕ ਮਹੀਨੇ ਲਈ ਟਾਲ ਦਿੱਤਾ ਹੈ। ਹੁਣ ਬਾਰਵੀਂ ਦੀ ਪ੍ਰੀਖਿਆ 20 ਅਪ੍ਰੈਲ ਅਤੇ ਦਸਵੀਂ ਦੀ ਪ੍ਰੀਖਿਆ 4 ਮਈ ਤੋਂ ਸ਼ੁਰੂ ਹੋਵੇਗੀ ਅਤੇ 24 ਮਈ ਤੱਕ ਚਲੇਗੀ। ਦਸਵੀਂ ਦੀ ਪ੍ਰੀਖਿਆ ਸਵੇਰੇ ਦਸ ਤੋਂ ਦੁਪਹਿਰ ਸਵਾ ਇੱਕ ਵਜੇ ਤੱਕ ਜਦ ਕਿ ਬਾਰ੍ਹਵੀਂ ਦੀ ਪ੍ਰੀਖਿਆ ਦੁਪਹਿਰ ਦੋ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤੱਕ ਚਲੇਗੀ। ਇਹ ਪ੍ਰੀਖਿਆਵਾਂ ਬੋਰਡ ਦੁਆਰਾ ਸਥਾਪਤ ਪ੍ਰੀਖਿਆ ਕੇਂਦਰਾਂ ’ਤੇ ਹੀ ਕਰਵਾਈਆਂ ਜਾਣਗੀਆਂ। ਪ੍ਰੀਖਿਆ ਕੇਂਦਰਾਂ ਦੀ ਜਾਣਕਾਰੀ ਰੋਲ ਨੰਬਰ ਜਾਰੀ ਕਰਦੇ ਸਮੇਂ ਦਿੱਤੀ ਜਾਵੇਗੀ। ਸੂਬੇ ਵਿਚ ਕੋਰੋਨਾ ਨਾਲ 26 ਮੌਤਾਂ ਹੋ ਗਈਆਂ। ਹੁਸ਼ਿਆਰਪੁਰ ਵਿਚ ਸਭ ਤੋਂ ਜ਼ਿਆਦਾ 6 ਮੌਤਾਂ ਦੇ ਨਾਲ ਕੁਲ ਅੰਕੜਾ 6115 ਹੋ ਗਿਆ।