Home ਕੈਨੇਡਾ ਕੋਰੋਨਾ ਕਾਲ ‘ਚ ਵੀ 40 ਫ਼ੀਸਦੀ ਕੈਨੇਡੀਅਨ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਕਰਨਾ ਚਾਹੁੰਦੇ ਹਨ ਪਾਰਟੀ

ਕੋਰੋਨਾ ਕਾਲ ‘ਚ ਵੀ 40 ਫ਼ੀਸਦੀ ਕੈਨੇਡੀਅਨ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਕਰਨਾ ਚਾਹੁੰਦੇ ਹਨ ਪਾਰਟੀ

0
ਕੋਰੋਨਾ ਕਾਲ ‘ਚ ਵੀ 40 ਫ਼ੀਸਦੀ ਕੈਨੇਡੀਅਨ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਕਰਨਾ ਚਾਹੁੰਦੇ ਹਨ ਪਾਰਟੀ

ਓਟਵਾ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੂਰੀਆਂ ਦੁਨੀਆਂ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਕੈਨੇਡਾ ‘ਚ ਇਸ ਸਮੇਂ ਈਸਟਰ ਦਾ ਦੂਜਾ ਵੀਕੈਂਡ ਚੱਲ ਰਿਹਾ ਹੈ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਹੀ ਇਸ ਤਿਉਹਾਰ ਨੂੰ ਮਨਾ ਰਹੇ ਹਨ। ਕੈਨੇਡਾ ਦੇ ਬਹੁਤ ਸਾਰੇ ਆਗੂਆਂ ਨੇ ਲੋਕਾਂ ਨੂੰ ਛੁੱਟੀਆਂ ਮਨਾਉਣ ਲਈ ਰਿਸ਼ਤੇਦਾਰਾਂ ਜਾਂ ਦੋਸਤਾਂ ਦਾ ਇਕੱਠ ਨਾ ਕਰਨ ਦੀ ਹਿਦਾਇਤ ਦਿੱਤੀ ਹੈ।

ਪੂਰੇ ਦੇਸ਼ ‘ਚ ਕੋਵਿਡ-19 ਦੀ ਤੀਜੀ ਲਹਿਰ ਨੂੰ ਵੇਖਦਿਆਂ ਫ਼ੈਡਰਲ ਅਧਿਕਾਰੀ ਵਰਚੁਅਲ ਸਮਾਰੋਹ ਆਯੋਜਿਤ ਕਰ ਰਹੇ ਹਨ ਅਤੇ ਕੁਝ ਮਾਮਲਿਆਂ ‘ਚ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ।

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਇਕੱਠਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, “ਮੈਂ ਜਾਣਦਾ ਹਾਂ ਤੁਹਾਡੇ ‘ਚੋਂ ਬਹੁਤ ਸਾਰੇ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਇਨ੍ਹਾਂ ਛੁੱਟੀਆਂ ਨੂੰ ਮਨਾਉਣ ਦੀ ਤਿਆਰੀ ਕਰ ਰਹੇ ਸਨ। ਪਰ ਮੈਂ ਲੋਕਾਂ ਨੂੰ ਸਿਰਫ਼ ਆਪਣੇ ਨਜ਼ਦੀਕੀ ਪਰਿਵਾਰ ਨਾਲ ਹੀ ਛੁੱਟੀਆਂ ਮਨਾਉਣ ਦੀ ਸਲਾਹ ਦੇ ਰਿਹਾ ਹਾ।”

ਐਸੋਸੀਏਸ਼ਨ ਫ਼ਾਰ ਕੈਨੇਡੀਅਨ ਸਟੱਡੀਜ਼ ਅਤੇ ਮੈਨੀਟੋਬਾ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਕ ਆਨਲਾਈਨ ਸਰਵੇਖਣ ਮੁਤਾਬਕ 40% ਤੋਂ ਵੱਧ ਕੈਨੇਡੀਅਨ ਲੋਕ ਕੋਰੋਨਾ ਕਾਲ ‘ਚ ਵੀ ਪਰਿਵਾਰਕ ਇਕੱਠਾਂ ‘ਚ ਸ਼ਿਰਕਤ ਕਰਨਾ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਇੱਕ ਚੌਥਾਈ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਕੋਵਿਡ-19 ਦੇ ਖਤਰਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੀ ਹੈ।

ਐਸੋਸੀਏਸ਼ਨ ਦੇ ਮੁਖੀ ਜੈਕ ਜੇਦਵੈਬ ਨੇ ਕਿਹਾ ਕਿ ਇਸ ਆਨਲਾਈਨ ਸਰਵੇਖਣ ‘ਚ 2000 ਤੋਂ ਵੱਧ ਕੈਨੇਡੀਅਨਾਂ ਦੀ ਰਾਏ ਜਾਣੀ ਗਈ। ਇਹ ਸਰਵੇਖਣ 15 ਤੋਂ 25 ਮਾਰਚ ਦੇ ਵਿਚਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਚਿਤਾਵਨੀ ਦਿੰਦੇ ਰਹਿਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਸਮੇਂ ਲੋਕਾਂ ਨੂੰ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਉਹ ਸਾਲ ਦੇ ਇਸ ਸਮੇਂ ਪਾਰਟੀਆਂ ਜਾਂ ਪਰਿਵਾਰਕ ਇਕੱਠ ‘ਚ ਸ਼ਾਮਲ ਨਾ ਹੋਣ। ਹਾਲਾਂਕਿ ਇਹ ਅਹਿਜਾ ਸਮਾਂ ਹੈ, ਜਦੋਂ ਸਾਨੂੰ ਨਿਯਮਾਂ ਦਾ ਪਾਲਣਾ ਕਰਨਾ ਚਾਹੀਦਾ ਹੈ।