ਕੋਰੋਨਾ ਕਾਲ ਵਿਚ ਬਣਿਆ 30 ਕਰੋੜ ਦਾ ਹਸਤਪਾਲ ਹੋਵੇਗਾ ਬੰਦ

2 ਕਰੋੜ ਕਿਰਾਇਆ ਦੇਣਾ ਹੋਇਆ ਔਖਾ, ਨਹੀਂ ਆ ਰਹੇ ਮਰੀਜ਼
ਖ਼ਰਚਾ ਚੁੱਕਣ ਲਈ ਕੇਂਦਰ ਵੀ ਨਹੀਂ ਤਿਆਰ
ਜੰਮੂ, 17 ਸਤੰਬਰ, ਹ.ਬ. : ਜੰਮੂ ਵਿਚ ਕੋਰੋਨਾ ਕਾਲ ਦੌਰਾਨ ਡੀਆਰਡੀਓ ਨੇ 30 ਕਰੋੜ ਦੀ ਲਾਗਤ ਨਾਲ ਹਸਪਤਾਲ ਬਣਾਇਆ ਸੀ। 500 ਬਿਸਤਰ ਵਾਲੇ ਇਸ ਹਸਪਤਾਲ ਨੁੂੰ ਹੁਣ ਬੰਦ ਕੀਤਾ ਜਾ ਰਿਹਾ। ਕਾਰਨ ਇਹ ਹੈ ਕਿ ਇਸ ਦਾ ਖ਼ਰਚਾ ਚੁੱਕਣ ਲਈ ਨਾ ਤਾਂ ਕੇਂਦਰ ਤਿਆਰ ਹੈ ਤੇ ਨਾ ਹੀ ਕੇਂਦਰ ਸ਼ਾਸਿਤ ਰਾਜ ਪ੍ਰਸ਼ਾਸਨ।
ਡੀਆਰਡੀਓ ਦੇ ਰਿਕਾਰਡ ਮੁਤਾਬਕ 21 ਮਈ, 2021 ਤੋਂ ਲੈ ਕੇ ਹੁਣ ਤੱਕ ਇੱਥੇ ਕਰੀਬ 360 ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ। ਸਮਝੌਤੇ ਦੇ ਅਨੁਸਜਾਰ ਪਹਿਲੇ 12 ਮਹੀਨੇ ਤੱਕ ਕੇਂਦਰ ਨੇ ਹਸਪਤਾਲ ਲਈ ਫੰਡ ਦਿੱਤਾ। ਇਸ ਤੋਂ ਬਾਅਦ ਰਾਜ ਪ੍ਰਸ਼ਾਸਨ ਨੇ ਹਰ ਮਹੀਨੇ 1.9 ਕਰੋੜ ਰੁਪਏ ਦਾ ਕਿਰਾਇਆ ਦੇਣਾ ਸ਼ੁਰੂ ਕੀਤਾ। ਹੁਣ ਰਾਜ ਵੀ ਖ਼ਰਚਾ ਚੁੱਕਣਾ ਨਹੀਂ ਚਾਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਫਰਵਰੀ 2022 ਦੇ ਬਾਅਦ ਤੋਂ ਮਰੀਜ਼ ਆਉਣੇ ਹੀ ਬੰਦ ਹੋ ਗਏ। ਹਸਪਤਾਲ ਵਿਚ ਤੈਨਾਤ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਜੁਲਾਈ ਅਤੇ ਅਗਸਤ ਦੇ ਮਹੀਨੇ ਵਿਚ ਕੁਝ ਮਰੀਜ਼ਾਂ ਨੁੂੰ ਇਥੇ ਭਰਤੀ ਕੀਤਾ ਗਿਆ ਸੀ। ਰਾਜ ਨੇ ਡੀਆਰਡੀਓ ਨੂੰ ਇਸ ਦੀ ਜਾਣਕਾਰੀ ਦਿੱਤੀ। ਡੀਆਰਡੀਓ ਨੇ ਰਾਜ ਨੂੰ ਕਿਹਾ ਕਿ ਆਪ 13 ਕਰੋੜ ਦੇ ਦੇਵੋ ਅਤੇ ਹਸਪਤਾਲ ਚਲਾ ਲਵੋ। ਲੇਕਿਨ ਇਸ ’ਤੇ ਸਹਿਮਤੀ ਨਹੀਂ ਬਣ ਸਕੀ। ਲਿਹਾਜ਼ਾ ਹਸਪਤਾਲ ਨੁੂੰ ਬੰਦ ਕੀਤਾ ਜਾ ਰਿਹਾ।
ਹੁਣ ਹਸਪਤਾਲ ਦੇ ਵੈਂਟੀਲੇਟਰ , ਮੌਨੀਟਰ ਨਾਲ ਲੈਸ 125 ਆਈਸੀਯੂ, ਇਨ ਹਾਊਸ ਫਾਰਮੇਸੀ, ਡਾਇਗਨੌਸਟਿਕ ਸੁਵਿਧਾ, ਐਕਸਰੇਅ ਅਤੇ ਸੀਟੀ ਸਕੈਨ, 375 ਹੋਰ ਆਕਸੀਜਨ ਬਿਸਤਰ ਨੂੰ ਇੱਥੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਫਾਰਮਾਸਿਸਟ, ਨਰਸਿੰਗ ਆਰਡਰਲੀ, ਸੈਨੇਟਰੀ ਸਟਾਫ, ਲੈਬ ਟੈਕਨੀਸ਼ਿਅਨ ਸਣੇ 200 ਲੋਕਾਂ ਦੇ ਸਟਾਫ ਨੂੰ ਵੀ ਹਟਾਇਆ ਜਾ ਰਿਹਾ।
ਡਾਕਟਰ ਨੇ ਦੱਸਿਆ ਕਿ ਐਗਰੀਮੈਂਟ ਮੁਤਾਬਕ ਸਟਾਫ਼ ਸਿਹਤ ਵਿਭਾਗ ਦੇ ਲਈ ਅਪਣਾ ਕੰਮ ਜਾਰੀ ਰੱਖੇਗਾ। ਉਨ੍ਹਾਂ ਹੋਰ ਜਗ੍ਹਾ ਤੈਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹ ਕਿ ਜੇਕਰ ਜ਼ਰੂਰਤ ਪਈ ਤਾਂ ਮੁੜ ਹਸਪਤਾਲ ਸ਼ੁਰੂ ਕੀਤਾ ਜਾਵੇਗਾ। ਫਿਲਹਾਲ ਖਰਚ ਕਰਨ ਦੀ ਸਮਰਥਾ ਨਹੀਂ।
ਇੱਕ ਡਾਕਟਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਦ ਡੀਆਰਡੀਓ ਨੇ ਸਾਨੂੰ ਹਸਪਤਾਲ ਦੇ 13 ਕਰੋੜ ਰੁਪਏ ਦੇਣ ਲਈ ਕਿਹਾ ਤਾਂ ਅਸੀਂ ਉਨ੍ਹਾਂ ਕਿਹਾ ਕਿ ਹਸਪਤਾਲ ਦੇ ਉਪਕਰਣ ਪੀਐਮ ਕੇਅਰ ਫੰਡ ਤੋਂ ਆਏ ਹਨ। ਇਸ ਲਈ 13 ਕਰੋੜ ਰੁਪਏ ਦੇਣ ’ਤੇ ਸਹਿਮਤੀ ਨਹੀਂ ਬਣ ਸਕੀ। ਸਿਰਫ ਢਾਂਚੇ ਲਈ ਭੁਗਤਾਨ ਕਰਨ ਦਾ ਕੋਈ ਮਤਲਬ ਨਹੀਂ ਹੈ।

Video Ad
Video Ad