ਕੋਰੋਨਾ ਕੱਠਪੁਤਲੀ ਬਣਿਆ ਸਰਕਾਰ ਦਾ 

ਕੋਰੋਨਾ ਉੱਚੀ  ਉੱਚੀ  ਪਾਉਂਦਾ ਫਿਰੇ ਦੁਹਾਈਆਂ
ਕਹਿੰਦਾ ਜਿੰਨੀਆਂ ਮਰਜ਼ੀ ਬਣਾ ਲਉ ਦਵਾਈਆਂ
ਮੇਰੇ ਨਾਂ ਤੇ ਭਾਵੇ ਰਜ਼ ਰਜ਼ ਕਰ ਲਓ ਕਮਾਈਆਂ
ਸੌਂਹ ਰੱਬ ਦੀ ਮੈਨੂੰ ਲਗੇ ਮੈ ਨਹੀਂ ਕਿਸੇ ਨੂੰ ਮਾਰਦਾ
ਕੋਰੋਨਾ ਕਹਿਕੇ ਡਰਾਉਣਾ ਇਹ ਕੰਮ ਸਰਕਾਰ ਦਾ
ਕੋਰੋਨਾ ਕਹਿਕੇ ਡਰਾਉਣਾ।………………..
ਸਭ ਤੋਂ ਪਹਿਲਾਂ ਸੀ  ਮੈ ਤੁਹਾਡੇ ਮੋਦੀ ਦੇ ਕੰਮ ਆਇਆ
ਸ਼ਹੀਨ ਬਾਗ ਦੇ ਵਿੱਚੋ ਬੈਠੀਆਂ ਦਾਦੀਆਂ ਨੂੰ ਭਜਾਇਆ
ਤਾਲਾ ਪੂਰੇ ਦੇਸ਼ ਨੂੰ  ਇੱਕੋ ਸਮੇ ਰਾਤੋ ਰਾਤ ਸੀ ਲਵਾਇਆ
ਇੱਕਲਾ ਇੱਕਲਾ ਕਰਕੇ  ਰੱਖਤਾ ਜੀਅ-ਜੀਅ ਪਰਵਾਰ ਦਾ
ਕੋਰੋਨਾ ਕਹਿਕੇ ਡਰਾਉਣਾ।…………………..
ਖੰਘ ,ਜ਼ੁਕਾਮ ,ਬੁਖ਼ਾਰ ਦਾ ਚੜਣਾ ਕੋਈ ਨਵੀ ਗੱਲ ਨਹੀਂ
ਚੌਦਾਂ  ਦਿਨ ਇਕੱਲੇ ਰਹਿਣ ਨਾਲ ਮੇਰਾ ਕੋਈ ਹਲ ਨਹੀਂ
ਜੇ ਮੈ ਆ ਗਿਆ ਆਪਣੀ ਆਈ ਤੇ ਫਿਰ ਹੋਣਾ ਠੱਲ ਨਹੀਂ
ਹਰ ਸੂਬੇ ਦਾ ਮੁੱਖ ਮੰਤਰੀ ਮੇਰਾ ਨਾਂ ਲੈ  ਕੇ ਪਿਆ ਪੁਕਾਰਦਾ
ਕੋਰੋਨਾ ਕਹਿਕੇ ਡਰਾਉਣਾ।………………………
ਸਕੂਲਾਂ ਕਾਲਜਾਂ ਦੇ ਵਿੱਚ ਮੇਰਾ ਪਾਇਆ ਬਹੁਤ ਡਰਾਵਾ ਏ
ਚੋਣ ਰੈਲੀਆਂ ਦੇ ਵਿੱਚ ਪਹੁੰਚਦੇ ਲੋਕ ਕਰਕੇ ਸਾਵਾ ਸਾਵਾ ਏ
ਮਾਸਕ ਜਿਹੜੇ ਪਾਉਦੇ ਮੈਨੂੰ ਤਾਂ  ਲਗਦਾ ਲੋਕ ਵਿਖਾਵਾ ਏ
ਜੇ ਸੱਚੀ ਪੁੱਛੋਂ ਤੇ ਮੈ ਤਾਂ ਹਾਂ ਰਹਿੰਦਾ ਇਹਨਾਂ ਦੇ ਕੰਮ ਸਵਾਰਦਾ
ਕੋਰੋਨਾ ਕਹਿਕੇ ਡਰਾਉਣਾ।……………………
ਕੋਰੋਨਾ ਤਾਂ ਹੁਣ ਇਹਨਾਂ ਕੱਠ ਪੁਤਲੀ ਬਣ ਕੇ ਰਹਿ  ਗਿਆ ਏ
ਗਰੀਬਾਂ ਤੇ ਮਜ਼ਦੂਰਾਂ ਦੇ ਜੋੜਾਂ ਵਿੱਚ ਪੂਰੀ ਤਰਾਂ ਬਹਿ ਗਿਆ ਏ
ਖਰੀਆਂ ਖਰੀਆਂ ਗੱਲਾਂ ਜਸਵਿੰਦਰਾ ਤੈਨੂੰ ਕੋਰੋਨਾ ਕਹਿ ਗਿਆ ਏ
ਹਰ ਇਕ ਬੰਦਾ ਇਹ ਕਿਉਂ ਨਹੀਂ ਗੱਲ  ਸੋਚ ਵਿਚਾਰ ਦਾ
ਕੋਰੋਨਾ ਕਹਿਕੇ ਡਰਾਉਣਾ।………………….
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ [ਫਿਰੋਜ਼ਪੁਰ ] 7589155501

Video Ad
Video Ad