ਕੋਰੋਨਾ ’ਤੇ ਕਾਬੂ ਪਾਉਣ ਵਾਲਾ ਨਿਊਜ਼ੀਲੈਂਡ ਦੁਨੀਆ ਲਈ ਬਣਿਆ ਮਿਸਾਲ

ਵੈਲਿੰਗਟਨ, 5 ਅਪ੍ਰੈਲ, ਹ.ਬ. : ਇੱਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪੀੜਤ ਹੈ । ਦੂਜੇ ਪਾਸੇ Îਨਿਊਜ਼ੀਲੈਂਡ ਨੇ ਇਸ ’ਤੇ ਕਾਬੂ ਪਾ ਕੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ। ਪੂਰੀ ਦੁਨੀਆ ਵਿਚ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਰੋਨਾ ਮਹਾਮਾਰੀ ਦਾ ਕਹਿਰ ਘੱਟ ਨਹੀਂ ਹੋਣ ਦਾ ਨਾਂ ਨਹੀਂ ਲੈ ਰਿਹਾ। ਕਈ ਦੇਸ਼ਾਂ ਵਿਚ ਇਸ ਦੀ ਦੂਜੀ ਅਤੇ ਕੁਝ ਵਿਚ ਤੀਜੀ ਲਹਿਰ ਆਉਣ ਨਾਲ ਲੋਕ ਅਤੇ ਸਰਕਾਰ ਦੋਵੇਂ ਚਿੰਤਾ ਵਿਚ ਹਨ। ਭਾਰਤ ਦੀ ਹੀ ਗੱਲ ਕਰੀਏ ਤਾਂ ਇੱਕ ਸਾਲ ਵਿਚ ਪਹਿਲੀ ਵਾਰ ਦੇਸ਼ ਵਿਚ ਇੱਕ ਲੱਖ ਤੋਂ ਜ਼ਿਆਦਾ ਕੋਰੋਨਾ ਮਾਮਲੇ ਇੱਕ ਦਿਨ ਵਿਚ ਸਾਹਮਣੇ ਆਏ ਹਨ।
ਇਹ ਹਾਲ ਸਿਰਫ ਭਾਰਤ ਦਾ ਹੀ ਨਹੀਂ ਬਲਕਿ ਦੁਨੀਆ ਦੇ ਦੂਜੇ ਮੁਲਕਾਂ ਦਾ ਵੀ ਇਹੀ ਹਾਲ ਹੈ।
ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਉਥੇ ਹੁਣ ਤੱਕ ਇਸ ਦੇ ਕੁਲ 2507 ਮਾਮਲੇ ਹੀ ਰਿਪੋਰਟ ਹੋਏ ਹਨ ਅਤੇ ਇੰਨੇ ਹੀ ਮਰੀਜ਼ ਕਰੀਬ ਠੀਕ ਹੋਏ ਹਨ। ਇੱਥੇ ਕੋਰੋਨਾ ਕਾਰਨ ਹੁਣ ਤੱਕ ਸਿਰਫ 26 ਮਰੀਜਾਂ ਦੀ ਹੀ ਮੌਤ ਹੋਈ ਹੈ ਜੋ ਕਿ ਚੰਗੀ ਗੱਲ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਆਖਰ ਇਸ ਮਹਾਮਾਰੀ ’ਤੇ ਨਿਊਜ਼ੀਲੈਂਡ ਨੇ ਕਿਵੇਂ ਲਗਾਮ ਲਗਾਉਣ ਵਿਚ ਸਫਲਤਾ ਹਾਸਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀ ਜਦ ਇਹ ਮਹਾਮਾਰੀ ਵਿਕਰਾਲ ਰੂਪ ਲੈ ਰਹੀ ਸੀ ਨਿਊਜ਼ੀਲੈਂਡ ਵਿਚ ਇਸ ਦੇ ਮਾਮਲਿਆਂ ਵਿਚ ਜ਼ਬਰਦਸਤ ਗਿਰਾਵਟ ਦੇਖੀ ਗਈ ਸੀ।
ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਹੀ ਇਸ ਦੇ ਖਤਰੇ ਨੂੰ ਦੇਖਦੇ ਹੋਏ ਅਪਣੀ ਸਰਹੱਦਾਂ ਨੂੰ ਸੀਲ ਵੀ ਕੀਤਾ ਸੀ। ਪਾਜ਼ੇਟਿਵ ਵਿਅਕਤੀ ਲਈ ਕਵਾਰੰਟੀਨ ਵਿਚ ਰਹਿਣ ਦਾ ਨਿਯਮ ਵੀ ਨਿਊਜ਼ੀਲੈੀਡ ਵਿਚ ਚੰਗੀ ਤਰ੍ਹਾਂ ਲਾਗੂ ਕੀਤਾ ਗਿਆ। ਇੰਨਾ ਹੀ ਨਹੀਂ ਨਿਊਜ਼ੀਲੈਂਡ ਅਜਿਹਾ ਪਹਿਲਾ ਦੇਸ਼ ਸੀ ਜਿਸ ਨੇ ਅਪਣੇ Îਇੱਥੇ ਲੌਕਡਾਊਨ ਹਟਾ ਕੇ ਸਾਰੇ ਦਫਤਰਾਂ ਅਤੇ ਸ਼ਾਪਿੰਗ ਮੌਲਸ ਨੂੰ ਖੋਲ੍ਹਿਆ ਸੀ। ਹੁਣ ਵੀ ਉਸ ਨੇ ਕੁਝ ਅਜਿਹਾ ਹੀ ਕੀਤਾ ਹੈ।

Video Ad
Video Ad