Home ਭਾਰਤ ਕੋਰੋਨਾ ਦੀ ਲਪੇਟ ’ਚ ਆਈ ਇੱਕ ਹੋਰ ਬਾਲੀਵੁਡ ਅਦਾਕਾਰਾ

ਕੋਰੋਨਾ ਦੀ ਲਪੇਟ ’ਚ ਆਈ ਇੱਕ ਹੋਰ ਬਾਲੀਵੁਡ ਅਦਾਕਾਰਾ

0
ਕੋਰੋਨਾ ਦੀ ਲਪੇਟ ’ਚ ਆਈ ਇੱਕ ਹੋਰ ਬਾਲੀਵੁਡ ਅਦਾਕਾਰਾ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਤਰ੍ਹਾਂ ਕਈ ਬਾਲੀਵੁਡ ਹਸਤੀਆਂ ਵੀ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਹੁਣ ਮਸ਼ਹੂਰ ਅਦਾਕਾਰਾ ਤੇ ਫਿਲਮਕਾਰ ਸੀਮਾ ਪਾਹਵਾ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆ ਗਈ ਹੈ। ਉਹ ਘਰ ਵਿੱਚ ਹੀ ਏਕਾਂਤਵਾਸ ਹੋ ਗਏ ਹਨ। ਸੀਮਾ ਪਾਹਵਾ ‘ਆਂਖੋ ਦੇਖੀ’, ‘ਦਮ ਲਗਾ ਕੇ ਹਈਸ਼ਾ’, ‘ਬਰੇਲੀ ਕੀ ਬਰਫ਼ੀ’ ਤੇ ‘ਸ਼ੁੱਭਮੰਗਲ’ ਸਮੇਤ ਕਈ ਫਿਲਮਾਂ ’ਚ ਨਜ਼ਰ ਆ ਚੁੱਕੀ ਹੈ। ਸੀਮਾ ਪਾਹਵਾ ਨੇ ਆਪਣੀ ਇਕ ਸੈਲਫੀ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਉਹ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਹੋਮ ਕੁਆਰੰਟਾਈਨ ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੀਮਾ ਪਾਹਵਾ ਨੇ ਪੋਸਟ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਮਗਰੋਂ ਹੁਣ ਉਹ 14 ਦਿਨਾਂ ਲਈ ਘਰ ’ਚ ਏਕਾਂਤਵਾਸ ਹੋ ਗਈ ਹੈ।