ਕੋਰੋਨਾ ਦੀ ਲਪੇਟ ’ਚ ਆਉਣ ਮਗਰੋਂ ਅਕਸ਼ੈ ਕੁਮਾਰ ਹਸਪਤਾਲ ਦਾਖ਼ਲ

ਮੁੰਬਈ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਬੀਤੇ ਕੱਲ੍ਹ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਵੀ ਕੋਰੋਨਾ ਹੋ ਗਿਆ ਸੀ। ਸਾਵਧਾਨੀ ਵਜੋਂ ਹੁਣ ਅਕਸ਼ੈ ਕੁਮਾਰ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ।
ਅਕਸ਼ੈ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਸੇ ਤਾਂ ਉਹ ਬਿਲਕੁਲ ਠੀਕ-ਠਾਕ ਹਨ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਸਲਾਹ ਦਿੱਤੀ ਸੀ। ਇਸ ’ਤੇ ਉਹ ਹਸਪਤਾਲ ਦਾਖ਼ਲ ਹੋ ਗਏ। ਦੱਸ ਦੇਈਏ ਕਿ ਅਕਸ਼ੈ ਕੁਮਾਰ ਨੇ ਐਤਵਾਰ ਨੂੰ ਕੋਰੋਨਾ ਟੈਸਟ ਦੀ ਆਪਣੀ ਰਿਪੋਰਟ ਪੌਜ਼ੀਟਿਵ ਆਉਣ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਮਗਰੋਂ ਉਹ ਏਕਾਂਤਵਾਸ ਹੋ ਗਏ ਸਨ।

Video Ad

ਦੱਸ ਦੇਈਏ ਕਿ ਹਾਲ ਹੀ ਵਿਚ ਅਕਸ਼ੈ ਕੁਮਾਰ ਨੇ ਮੁੰਬਈ ਵਿਚ ਆਪਣੀ ਅਗਲੀ ਫਿਲਮ ‘ਰਾਮ ਸੇਤੂ’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। 5 ਅਪ੍ਰੈਲ ਨੂੰ ਇੱਕ ਸ਼ਾਨਦਾਰ ਸੀਕਵੇਂਸ ਲਈ, ‘ਰਾਮ ਸੇਤੂ’ ਦੀ ਸ਼ੂਟਿੰਗ ਮੁੰਬਈ ਦੇ ਮੁਡ ਆਈਲੈਂਡ ਖੇਤਰ ਵਿਚ ਲਗਭਗ 75 ਜੂਨੀਅਰ ਕਲਾਕਾਰਾਂ ਤੇ ਹੋਰਾਂ ਦੇ ਨਾਲ ਇਕ ਵਿਸ਼ਾਲ ਸੈੱਟ ’ਤੇ ਕੀਤੀ ਜਾਣੀ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ, ਜਦੋਂ ਸਾਰਿਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ 75 ਵਿੱਚੋਂ 45 ਵਿਅਕਤੀਆਂ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ।

Video Ad