ਕੋਰੋਨਾ ਦੀ ਵਾਪਸੀ : ਦਿੱਲੀ ‘ਚ 150 ਤੋਂ ਵੱਧ ਮਾਮਲੇ ਸਾਹਮਣੇ ਆਏ, 10 ਦੀ ਮੌਤ

ਨਵੀਂ ਦਿੱਲੀ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਦਿੱਲੀ ‘ਚ ਸ਼ਨਿੱਚਰਵਾਰ ਨੂੰ ਲਗਾਤਾਰ ਤੀਜੇ ਦਿਨ ਕੋਰੋਨਾ ਦੇ 1500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੁੱਲ 91 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ‘ਚ 1558 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦਕਿ 10 ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ ‘ਚ ਲਗਭਗ ਦੋ ਮਹੀਨਿਆਂ ਬਾਅਦ ਕੋਰੋਨਾ ਕਾਰਨ ਇਕ ਦਿਨ ‘ਚ ਇੰਨੇ ਲੋਕਾਂ ਦੀ ਜਾਨ ਗਈ ਹੈ।
ਸਿਹਤ ਵਿਭਾਗ ਅਨੁਸਾਰ ਦਿੱਲੀ ‘ਚ ਹੁਣ ਤਕ ਕੁੱਲ 6,55,834 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 6,38,212 ਮਰੀਜ਼ ਠੀਕ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ 974 ਲੋਕ ਠੀਕ ਹੋਏ। ਮੌਜੂਦਾ ਸਮੇਂ ਕੋਰੋਨਾ ਤੋਂ ਠੀਕ ਹੋਣ ਦੀ ਦਰ 97.1 ਫ਼ੀਸਦੀ ਹੈ, ਮੌਤ ਦਰ 1.68 ਫ਼ੀਸਦੀ ਹੈ ਅਤੇ ਲਾਗ ਦੀ ਸਮੁੱਚੀ ਦਰ 4.58 ਫ਼ੀਸਦੀ ਹੈ। ਕੋਰੋਨਾ ਕਾਰਨ ਦਿੱਲੀ ‘ਚ ਹੁਣ ਤਕ 10,997 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ 6625 ਹੋ ਗਈ ਹੈ। ਹਸਪਤਾਲਾਂ ‘ਚ 1338 ਮਰੀਜ਼ ਦਾਖਲ ਹਨ। 21 ਮਰੀਜ਼ ਕੋਵਿਡ ਕੇਅਰ ਸੈਂਟਰ ‘ਚ ਦਾਖਲ ਹਨ।
ਵਿਭਾਗ ਅਨੁਸਾਰ ਹੁਣ ਤਕ ਕੁੱਲ 1 ਕਰੋੜ 43 ਲੱਖ 23 ਹਜ਼ਾਰ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟੇ ‘ਚ 91,706 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ‘ਚ 1.70 ਫ਼ੀਸਦੀ ਲੋਕ ਸੰਕਰਮਿਤ ਪਾਏ ਗਏ। ਸ਼ਨਿੱਚਰਵਾਰ ਨੂੰ ਇਕ ਦਿਨ ‘ਚ 200 ਨਵੇਂ ਕੰਟੇਨਮੈਂਟ ਜ਼ੋਨ ਬਣਾਏ ਗਏ। ਇਸ ਕਾਰਨ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 1506 ਹੋ ਗਈ ਹੈ।

Video Ad
Video Ad