ਕੋਰੋਨਾ ਸੰਕਟ ਦੌਰਾਨ ਭਾਰਤ ਨੇ 150 ਦੇਸ਼ਾਂ ਨੂੰ ਦਵਾਈਆਂ ਤੇ ਜ਼ਰੂਰੀ ਡਾਕਟਰੀ ਸੇਵਾ ਦੀ ਸਪਲਾਈ ਕੀਤੀ

ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁੱਧਵਾਰ ਨੂੰ ਰਾਜਸਭਾ ‘ਚ ਕਿਹਾ ਕਿ ਕੋਵਿਡ-19 ਮਹਾਮਾਰੀ ਜਿਹੀ ਵਿਸ਼ਵ ਪੱਧਰੀ ਚੁਣੌਤੀ ਦੇ ਦੌਰ ‘ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਦੋਸਤੀ ਦਾ ਸਬੂਤ ਦਿੰਦਿਆਂ ਜਿਹੜੇ ਕਦਮ ਚੁੱਕੇ, ਉਸ ਨਾਲ ਭਾਰਤ ਦਾ ਰੁਤਬਾ ਦੁਨੀਆਂ ਅੱਗੇ ਹੋਰ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੁਸ਼ਕਲ ਸਮੇਂ ‘ਚ ਵੀ ਭਾਰਤ ਨੇ ਦੁਨੀਆਂ ਦੇ ਕਈ ਦੇਸ਼ਾਂ ਦੀ ਮਦਦ ਕੀਤੀ ਹੈ। ਭਾਰਤ ਨੇ 150 ਦੇਸ਼ਾਂ ਨੂੰ ਦਵਾਈਆਂ ਤੇ ਪੀਪੀਈ ਕਿੱਟ ਵਰਗੇ ਜ਼ਰੂਰੀ ਡਾਕਟਰੀ ਸਾਮਾਨਾਂ ਦੀ ਸਪਲਾਈ ਕੀਤੀ। ਇਨ੍ਹਾਂ ‘ਚ 82 ਦੇਸ਼ਾਂ ਨੂੰ ਅਨੁਦਾਨ ਦੇ ਰੂਪ ‘ਚ ਇਹ ਮਦਦ ਪਹੁੰਚਾਈ ਹੈ। ਮੌਜੂਦਾ ਸਮੇਂ ‘ਚ ਭਾਰਤ ਦੁਨੀਆ ਲਈ ਇਕ ਫਾਰਮੇਸੀ ਹਬ ਦੇ ਤੌਰ ‘ਤੇ ਉਭਰਿਆ ਹੈ।
ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਵੈਕਸੀਨ ਮੈਤਰੀ ਸਮਾਗਮ ਤਹਿਤ 72 ਦੇਸ਼ਾਂ ਨੂੰ ਕੋਵਿਡ-19 ਟੀਕੇ ਦੀ ਸਪਲਾਈ ਕਰਕੇ ਉਨ੍ਹਾਂ ਨੂੰ ਮਦਦ ਪਹੁੰਚਾਈ ਹੈ। ਇਨ੍ਹਾਂ ਦੇਸ਼ਾਂ ‘ਚ ਮਾਲਦੀਵ, ਭੂਟਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ ਤੇ ਮਿਆਂਮਾਰ, ਮਾਰੀਸ਼ਸ ਤੇ ਖਾੜੀ ਦੇਸ਼ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਸਮੇਂ ਭਾਰਤ ਦੁਨੀਆਂ ਭਰ ‘ਚ ਹਾਈਡ੍ਰੋਕਸੀ ਕਲੋਰੋਕਵੀਨ, ਪੈਰਾਸਿਟਾਮਾਲ ਤੇ ਹੋਰ ਜ਼ਰੂਰੀ ਦਵਾਈਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਸਮਰੱਥ ਹੈ। ਅੱਜ ਭਾਰਤ ਮਾਸਕ, ਪੀਪੀਈ ਤੇ ਕੋਵਿਡ ਜਾਂਚ ਕਿੱਟ ਦਾ ਉਤਪਾਦਨ ਕਰਨ ਲੱਗਿਆ ਹੈ। ਇਹ ਅਸੀਂ ਸਿਰਫ਼ ਆਪਣੇ ਲਈ ਨਹੀਂ ਕਰ ਰਹੇ ਹਨ। ਅਸੀਂ ਕੋਰੋਨਾ ਵਿਰੁੱਧ ਲੜਾਈ ‘ਚ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਵੀ ਇਹ ਸਾਮਾਨ ਉਪਲਬੱਧ ਕਰਵਾ ਰਹੇ ਹਨ।
ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ‘ਚ ਪ੍ਰਧਾਨ ਮੰਤਰੀ ਮੋਦੀ ਦਾ ਵਿਆਪਕ ਨਜ਼ਰੀਆ ਦੁਨੀਆਂ ਲਈ ਕਾਫੀ ਮਦਦਗਾਰ ਸਾਬਤ ਹੋਈ ਹੈ। ਪ੍ਰਧਾਨ ਮੰਤਰੀ ਦੀ ਵਿਹਾਰਕ ਪਹਿਲ ਨੇ ਦੁਨੀਆਂ ਦੇ ਦੇਸ਼ਾਂ ਨਾਲ ਸਾਡੀ ਸਦਭਾਵਨਾ ਨੂੰ ਸਾਰਥਕ ਬਣਾਉਣ ਲਈ ਇਕ ਵਿਆਪਕ ਰੂਪਰੇਖਾ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਦੀ ਪਹਿਲਕਦਮੀ ਨੇ ਦੇਸ਼ ਦੀ ਮਰਿਆਦਾ ਵਧਾਈ ਹੈ। ਇਹ ਉਦਾਰ ਦ੍ਰਿਸ਼ਟੀਕੋਣ ਵੰਦੇ ਭਾਰਤ ਮਿਸ਼ਨ ਦੇ ਰੂਪ ‘ਚ ਵੀ ਸਾਹਮਣੇ ਆਇਆ।
ਐਸ ਜੈਸ਼ੰਕਰ ਨੇ ਕਿਹਾ ਕਿ ਅਸੀਂ ਵੁਹਾਨ ਅਤੇ ਹੋਰ ਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ। ਅਸੀਂ ਦੂਜੇ ਦੇਸ਼ਾਂ ਦੇ ਲੋਕਾਂ ਦੀ ਵੀ ਮਦਦ ਕੀਤੀ। ਅਸੀਂ ਟੀਕਾ ਮੈਤਰੀ ਦੇ ਰੂਪ ‘ਚ ਵਿਸ਼ਵਪੱਧਰੀ ਸਹਿਯੋਗ ਦੀ ਇਕ ਵੱਡੀ ਪਹਿਲਕਦਮੀ ਕੀਤੀ ਹੈ। ਦੂਜੇ ਦੇਸ਼ਾਂ ਨੂੰ ਟੀਕਾ ਸਪਲਾਈ ਕਾਫ਼ੀ ਉਪਲੱਬਧਤਾ ਦੇ ਮੁਲਾਂਕਣ ‘ਤੇ ਅਧਾਰਤ ਹੈ। ਇਹ ਘਰੇਲੂ ਟੀਕਾਕਰਨ ਪ੍ਰੋਗਰਾਮ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ।

Video Ad
Video Ad