ਕੋਰੋਨਾ ਖ਼ਤਮ ਹੋਣ ਦੇ ਆਸਾਰ ਨਹੀਂ, ਹਰ ਸਾਲ ਵੈਕਸੀਨੇਸ਼ਨ ਹੀ ਇਕੋ-ਇਕ ਹੱਲ

ਟੋਰਾਂਟੋ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਦਾ ਖ਼ਾਤਮਾ ਨੇੜ ਭਵਿੱਖ ਵਿਚ ਸੰਭਵ ਨਹੀਂ ਅਤੇ ਲੋਕਾਂ ਨੂੰ ਹਰ ਸਾਲ ਵੈਕਸੀਨੇਸ਼ਨ ਕਰਵਾਉਣੀ ਪੈ ਸਕਦੀ ਹੈ। ਇਹ ਹੈਰਾਨਕੁੰਨ ਦਾਅਵਾ ਯੂਨੀਵਰਸਿਟੀ ਆਫ਼ ਔਟਵਾ ਦੇ ਸੀਨੀਅਰ ਵਾਇਰੋਲੌਜਿਸਟ ਮਾਰਕ ਐਂਡਰੀ ਲੌਂਗਲੂਵਰ ਨੇ ਕਰਦਿਆਂ ਕਿਹਾ ਕਿ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ ਅਤੇ ਨਵੇਂ ਸਟ੍ਰੇਨ ਸਾਹਮਣੇ ਆਉਣ ਦਾ ਸਿਲਸਿਲਾ ਐਨੀ ਜਲਦੀ ਨਹੀਂ ਰੁਕੇਗਾ।
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਵਾਇਰਸ ਦੇ ਨਵੇਂ ਸਟ੍ਰੇਨ ਦਾ ਪਸਾਰ ਰੋਕਣ ਲਈ ਬਣਾਏ ਨੈਟਵਰਕ ਦੀ ਅਗਵਾਈ ਕਰ ਰਹੇ ਮਾਰਕ ਐਂਡਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਭਾਵਤ ਤੌਰ ’ਤੇ ਸਾਡੇ ਆਲੇ-ਦੁਆਲੇ ਰਚ-ਮਿਚ ਗਿਆ ਹੈ ਅਤੇ ਇਸ ਦਾ ਟਾਕਰਾ ਹਰ ਸਾਲ ਟੀਕੇ ਲਵਾ ਕੇ ਹੀ ਕੀਤਾ ਜਾ ਸਕੇਗਾ। ਮਾਰਕ ਐਂਡਰੀ ਅਤੇ ਉਨ੍ਹਾਂ ਨੂੰ ਟੀਮ ਨੂੰ ਮੋਰਚਾ ਸੰਭਾਲਿਆਂ ਸਿਰਫ਼ ਇਕ ਹਫ਼ਤਾ ਹੋਇਆ ਹੈ ਪਰ ਉਹ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਅੱਗੇ ਅੱਗੇ ਕਿਹੜੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪਵੇਗਾ। ਫ਼ੈਡਰਲ ਅਤੇ ਸੂਬਾ ਸਰਕਾਰਾਂ ਕਈ ਸਵਾਲਾਂ ਦੇ ਜਵਾਬ ਚਾਹੁੰਦੀਆਂ ਹਨ ।

Video Ad
Video Ad