Home ਤਾਜ਼ਾ ਖਬਰਾਂ ਕੋਲੰਬੀਆ ਵਿਚ ਢਿੱਗਾਂ ਡਿੱਗਣ ਕਾਰਨ 34 ਲੋਕਾਂ ਦੀ ਮੌਤ

ਕੋਲੰਬੀਆ ਵਿਚ ਢਿੱਗਾਂ ਡਿੱਗਣ ਕਾਰਨ 34 ਲੋਕਾਂ ਦੀ ਮੌਤ

0
ਕੋਲੰਬੀਆ ਵਿਚ ਢਿੱਗਾਂ ਡਿੱਗਣ ਕਾਰਨ 34 ਲੋਕਾਂ ਦੀ ਮੌਤ

ਕੋਲੰਬੀਆ, 6 ਦਸੰਬਰ, ਹ.ਬ. : ਦੱਖਣੀ ਅਮਰੀਕੀ ਦੇਸ਼ ਕੋਲੰਬੀਆ ’ਚ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਰਿਸਾਰਲਡਾ ਸੂਬੇ ਵਿੱਚ ਇੱਕ ਬੱਸ ਢਿੱਗਾਂ ਡਿੱਗਣ ਨਾਲ ਉਸ ਦੀ ਲਪੇਟ ਵਿਚ ਆ ਗਈ। ਇਸ ਹਾਦਸੇ ਵਿੱਚ 34 ਲੋਕਾਂ ਦੀ ਮੌਤ ਹੋ ਗਈ ਸੀ। ਨੈਸ਼ਨਲ ਯੂਨਿਟ ਫਾਰ ਡਿਜ਼ਾਸਟਰ ਰਿਸਕ ਮੈਨੇਜਮੈਂਟ (ਯੂ.ਐਨ.ਜੀ.ਆਰ.ਡੀ.) ਮੁਤਾਬਕ ਮਰਨ ਵਾਲਿਆਂ ’ਚ ਅੱਠ ਬੱਚੇ ਸ਼ਾਮਲ ਹਨ। ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਬਚਾਅ ਕਾਰਜ ਜਾਰੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਰਿਸਾਰਲਡਾ ਸੂਬੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਬੱਸ ਦੇ ਨਾਲ-ਨਾਲ ਕੁਝ ਹੋਰ ਵਾਹਨ ਵੀ ਮਲਬੇ ’ਚ ਦੱਬ ਗਏ। ਬੱਸ ਕੈਲੀ ਸ਼ਹਿਰ ਤੋਂ ਚੋਕੋ ਸੂਬੇ ਦੇ ਕੋਂਡੋਟੋ ਸ਼ਹਿਰ ਜਾ ਰਹੀ ਸੀ। ਫਿਰ ਇਹ ਹਾਦਸਾ ਪੁਏਬਲੋ ਰੀਕੋ ਅਤੇ ਸਾਂਤਾ ਸੇਸੀਲੀਆ ਵਿਚਕਾਰ ਹੋਇਆ।