ਕੋਵਿਡ-19 ਦੀਆਂ ਨਵੀਂਆਂ ਪਾਬੰਦੀਆਂ ਨੇ ਦੁਕਾਰਦਾਰਾਂ ਤੇ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ‘ਚ ਪਾਇਆ

David Franco, of San Bernardino, center, shops for cologne with wife, Tiffany, right, while being assisted by store manger Eti Mari at Elegance Perfumes located inside Ontario Mills in Ontario on Tuesday, May 26, 2020. The mall reopened today after months of closure due to coronavirus. (Photo by Watchara Phomicinda, The Press-Enterprise/SCNG)

ਟੋਰਾਂਟੋ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਵੇਖਦਿਆਂ ਕਈ ਦੇਸ਼ਾਂ ਨੇ ਦੁਬਾਰਾ ਲੌਕਡਾਊਨ ਲਗਾ ਦਿੱਤਾ ਹੈ। ਕੈਨੇਡਾ ਦੇ ਓਂਟਰੀਓ ਸੂਬੇ ‘ਚ ਲਾਗੂ ਹੋਈਆਂ ਨਵੀਆਂ ਪਾਬੰਦੀਆਂ ਨੇ ਲੋਕਾਂ ਅੱਗੇ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਕੋਰੋਨਾ ਲਾਗ ਨੂੰ ਰੋਕਣ ‘ਚ ਜ਼ਿਆਦਾ ਕਾਰਗਰ ਨਹੀਂ ਹੋਣਗੀਆਂ।

Video Ad

ਓਂਟਾਰੀਓ ਸਰਕਾਰ ਦੇ ਸ਼ਟਡਾਊਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਅਕਤੀਗਤ ਦੇਖਭਾਲ ਸੇਵਾਵਾਂ, ਰੈਸਟੋਰੈਂਟ ਡਾਈਨਿੰਗ ਰੂਮ ਆਦਿ ਬੰਦ ਕਰ ਦਿੱਤੇ ਗਏ ਹਨ। ਜ਼ਰੂਰੀ ਪ੍ਰਚੂਨ ਸਟੋਰ 50 ਫ਼ੀਸਦੀ ਦੀ ਸਮਰੱਥਾ ਨਾਲ ਕੰਮ ਕਰਨਗੇ, ਜਦਕਿ ਗ਼ੈਰ-ਜ਼ਰੂਰ ਸਟੋਰ 25% ਦੀ ਸਮਰੱਥਾ ਨਾਲ ਕੰਮ ਕਰਨਗੇ। ਓਂਟਾਰੀਓ ਦੇ ਲੋਕ ਆਪਣੇ ਘਰਾਂ ਦੇ ਬਾਹਰ ਕਿਸੇ ਨਾਲ ਵੀ ਇਕੱਠੇ ਨਹੀਂ ਹੋ ਸਕਣਗੇ ਅਤੇ ਬਾਹਰੀ ਇਕੱਠ ‘ਚ ਸਿਰਫ਼ ਪੰਜ ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਛੋਟ ਦਿੱਤੀ ਗਈ ਹੈ। ਇਸ ਦੌਰਾਨ ਸਰੀਰਕ ਦੂਰੀ ਬਣਾਉਣੀ ਲਾਜ਼ਮੀ ਹੈ। ਲੋਕਾਂ ਨੂੰ ਘਰ ਦੇ ਬਾਹਰ ਯਾਤਰਾਵਾਂ ਨੂੰ ਸੀਮਤ ਅਤੇ ਜ਼ਰੂਰ ਕਾਰਨਾਂ ‘ਚ ਹੀ ਕਰਨ ਲਈ ਕਿਹਾ ਜਾ ਰਿਹਾ ਹੈ।

ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਕੁਝ ਪ੍ਰਚੂਨ ਦੁਕਾਨਦਾਰ ਤੇ ਮੁਲਾਜ਼ਮ ਚਿੰਤਤ ਹਨ ਕਿ ਅਜਿਹੀ ਪਾਬੰਦੀਆਂ ਨਾਲ ਗਾਹਕਾਂ ਘੱਟ ਗਿਣਤੀ ‘ਚ ਖਰੀਦਦਾਰੀ ਕਰਨ ਆਉਣਗੇ, ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ‘ਤੇ ਕਾਫ਼ੀ ਮਾੜਾ ਅਸਰ ਪਵੇਗਾ।

ਪ੍ਰੀਮਿਅਰ ਡਗ ਫੋਰਡ ਨੇ ਕਿਹਾ ਕਿ ਉਹ ਅਜਿਹਾ ਕਦਮ ਚੁੱਕਣ ਲਈ ਤਿਆਰ ਸਨ, ਕੋਵਿਡ-19 ਦੇ ਨਵੇਂ ਵੇਰੀਐਂਟ ਨੂੰ ਕਾਬੂ ਕਰਨ ਲਈ ਸ਼ਟਡਾਊਨ ਜ਼ਰੂਰੀ ਹੈ। ਉਨ੍ਹਾਂ ਦੀ ਸਰਕਾਰ ਨੇ ਜਨਵਰੀ ਮਹੀਨੇ ‘ਚ ਸ਼ੁਰੂ ਕੀਤੇ ‘ਸਟੇਅ-ਐਟ-ਹੋਮ’ ਆਰਡਰ ‘ਤੇ ਰੋਕ ਲਗਾ ਦਿੱਤੀ। ਇਸ ਫ਼ੈਸਲੇ ਨਾਲ ਗ਼ੈਰ-ਜ਼ਰੂਰੀ ਰਿਟੇਲਰ ਬੰਦ ਹੋ ਗਏ ਅਤੇ ਲੋਕਾਂ ਨੂੰ ਸਿਰਫ਼ ਜ਼ਰੂਰੀ ਯਾਤਰਾਵਾਂ ਲਈ ਆਪਣੇ ਘਰਾਂ ਤੋਂ ਬਾਹਰ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ।

ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਵੀਰਵਾਰ ਨੂੰ ਕਿਹਾ, “ਅਸੀਂ ‘ਸਟੇਅ-ਐਟ-ਹੋਮ’ ਆਰਡਰ ਨੂੰ ਦੁਬਾਰਾ ਲਾਗੂ ਨਹੀਂ ਕਰਾਂਗੇ, ਕਿਉਂਕਿ ਅਸੀਂ ਪਿਛਲੀ ਵਾਰ ਵੇਖਿਆ ਸੀ ਕਿ ਇਸ ਦਾ ਬੱਚਿਆਂ ਤੇ ਬਾਲਗਾਂ ਦੋਵਾਂ ਉੱਤੇ ਬਹੁਤ ਮਾੜਾ ਅਸਰ ਪਿਆ ਸੀ।”

Video Ad