ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਅਮਰੀਕਾ ਵਿਚ ਭਾਰਤੀ ਦੂਤਘਰ ਵਲੋਂ ਪ੍ਰੋਗਰਾਮ , ਸੈਂਕੜੇ ਲੋਕਾਂ ਨੇ ਕੀਤਾ ਯੋਗਾ

ਵਾਸ਼ਿੰਗਟਨ, 20 ਜੂਨ, ਹ.ਬ. : ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਕੌਮਾਂਤਰੀ ਯੋਗ ਦਿਵਸ ਤੋਂ ਠੀਕ ਪਹਿਲਾਂ ਯੋਗਾ ਸੈਸ਼ਨ ਆਯੋਜਤ ਕੀਤਾ। ਵਾਸ਼ਿੰਗਟਨ ਵਿਚ ਆਯੋਜਤ ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਪਰਵਾਸੀ ਭਾਰਤੀਆ ਸਣੇ ਅਮਰੀਕੀ ਲੋਕ ਸ਼ਾਮਲ ਹੋਏ। ਇਸ ਪ੍ਰੋਗਰਾਮ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਕਾਫੀ ਉਤਸ਼ਾਹ ਦਿਖਿਆ। ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਬਾਅਦ ਐਨਐਸਐਫ ਦੇ ਡਾਇਰੈਕਟਰ ਡਾ. ਪੰਚਨਾਥਨ ਨੇ ਕਿਹਾ ਕਿ ਯੋਗ ਵਿਚ ਉਹ ਸ਼ਕਤੀ ਹੈ ਜਿਸ ਨਾਲ ਦੁਨੀਆ ਦੇ ਸਾਰੇ ਭੁਗੋਲਿਕ ਖੇਤਰਾਂ ਵਿਚ ਇਕਜੁਟਤਾ ਲਿਆਈ ਜਾ ਸਕਦੀ ਹੈ। ਕੌਮਾਂਤਰੀ ਯੋਗ ਦਿਵਸ ਤੋਂ ਠੀਕ ਪਹਿਲਾਂ ਭਾਰਤੀ ਦੂਤਘਰ ਵਲੋਂ ਆਯੋਜਤ ਇਹ ਪ੍ਰੋਗਰਾਮ ਕਾਫੀ ਹੱਦ ਤੱਕ ਸਫਲ ਰਿਹਾ। ਭਾਰਤੀ ਅੰਬੈਸੀ ਦੀ ਕਈ ਥਾਵਾਂ ’ਤੇ ਯੋਗਾ ਦਿਵਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਪਰਵਾਸੀ ਭਾਰਤੀਆਂ ਅਤੇ ਅਮਰੀਕਾ ਨਿਵਾਸੀਆਂ ਨੇ ਹਿੱਸਾ ਲਿਆ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਕਿਹਾ ਕਿ ਯੋਗ ਕਰਨ ਨਾਲ ਸਰੀਰ ਵਿਚ ਚੁਸਤੀ ਵਧਦੀ ਹੈ। ਯੋਗਾ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਦਿੱਤੀ ਹੈ।

Video Ad
Video Ad