Home ਭਾਰਤ ਕ੍ਰਿਕਟਰ ਕਰੁਣਾਲ ਪਾਂਡਿਆ ਦੇ ਘਰ ਗੂੰਜੀ ਕਿਲਕਾਰੀ

ਕ੍ਰਿਕਟਰ ਕਰੁਣਾਲ ਪਾਂਡਿਆ ਦੇ ਘਰ ਗੂੰਜੀ ਕਿਲਕਾਰੀ

0
ਕ੍ਰਿਕਟਰ ਕਰੁਣਾਲ ਪਾਂਡਿਆ ਦੇ ਘਰ ਗੂੰਜੀ ਕਿਲਕਾਰੀ

ਕਰੁਣਾਲ ਦੀ ਪਤਨੀ ਨੇ ਪੁੱਤਰ ਨੂੰ ਦਿੱਤਾ ਜਨਮ

ਹਾਰਦਿਕ ਪਾਂਡਿਆ ਦੇ ਵੱਡੇ ਭਰਾ ਹਨ ਕਰੁਣਾਲ ਪਾਂਡਿਆ

ਨਵੀਂ ਦਿੱਲੀ, 25 ਜੁਲਾਈ, ਹ.ਬ. : ਟੀਮ ਇੰਡੀਆ ਦੇ ਸਟਾਰ ਆਲ ਰਾਊਂਡਰ ਹਾਰਦਿਕ ਪਾਂਡਿਆ ਦੇ ਵੱਡੇ ਭਰਾ ਕਰੁਣਾਲ ਪਾਂਡਿਆ ਪਿਤਾ ਬਣ ਗਏ ਹਨ। ਕਰੁਣਾਲ ਪਾਂਡਿਆ ਦੀ ਪਤਨੀ ਪੰਖੁੜੀ ਸ਼ਰਮਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਕਰੁਣਾਲ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਪੰਖੁੜੀ ਸ਼ਰਮਾ ਵਿਆਹ ਦੇ ਲਗਭਗ 4 ਸਾਲ ਬਾਅਦ ਮਾਪੇ ਬਣੇ ਹਨ।
27 ਦਸੰਬਰ 2017 ਨੂੰ ਕਰੁਣਾਲ ਪਾਂਡਿਆ ਅਤੇ ਪੰਖੁੜੀ ਸ਼ਰਮਾ ਦਾ ਵਿਆਹ ਹੋਇਆ ਸੀ। ਕਰੁਣਾਲ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਪੰਖੁੜੀ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹਨ।
ਕਰੁਣਾਲ ਪਾਂਡਿਆ ਦੇ ਘਰ ਬੱਚੇ ਦੀ ਕਿਲਕਾਰੀਆਂ ਗੁੂੰਜਣ ਲੱਗੀਆ ਹਨ ਅਤੇ ਉਹ ਪਿਤਾ ਬਣ ਗਏ ਹਨ। ਕਰੁਣਾਲ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਪੰਖੁੜੀ ਸ਼ਰਮਾ ਨੇ ਇੰਸਟਾਗਰਾਮ ਪੋਸਟ ਦੇ ਜ਼ਰੀਏ ਫੈਂਸ ਨੂੰ ਇਹ ਖੁਸ਼ਖ਼ਬਰੀ ਦਿੱਤੀ ਹੈ।
ਕਰੁਣਾਲ ਪਾਂਡਿਆ ਨੇ ਅਪਣੇ ਇੰਸਟਾਗਰਾਮ ’ਤੇ ਇੱਕ ਸੋਹਣੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਅਪਣੀ ਪਤਨੀ ਪੰਖੁੜੀ ਸ਼ਰਮਾ ਦੇ ਨਾਲ ਪੁੱਤਰ ਨੁੂੰ ਗੋਦ ਵਿਚ ਲੈ ਕੇ ਚੁੰਮ ਰਹੇ ਹਨ। ਇਨ੍ਹਾਂ ਦੋਵਾਂ ਨੇ ਅਪਣੇ ਬੇਟੇ ਦਾ ਨਾਂ ਕਾਵੀਰ ਕਰੁਣਾਲ ਪਾਂਡਿਆ ਰੱਖਿਆ ਹੈ।